ਭਾਰਤ ਰਤਨ ਅੰਬੇਡਕਰ, ਅਬਦੁਲ ਕਲਾਮ, ਨੈਸ਼ਨਲ ਮੰਡੇਲਾ,ਲੱਤਾ ਮੰਗੈਸਕਰ ਅਤੇ ਸਚਿਨ ਤੇਂਦੁਲਕਰ ਨੂੰ ਯਾਦ ਕੀਤਾ

ਭਾਰਤ ਰਤਨ ਅੰਬੇਡਕਰ, ਅਬਦੁਲ ਕਲਾਮ, ਨੈਸ਼ਨਲ ਮੰਡੇਲਾ,ਲੱਤਾ ਮੰਗੈਸਕਰ ਅਤੇ ਸਚਿਨ ਤੇਂਦੁਲਕਰ ਨੂੰ ਯਾਦ ਕੀਤਾ
ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਅਤੇ ਪੰਜਾਬ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਨਵੇਕਲੀ ਸ਼ੁਰੂਆਤ ਕਰਦੇ ਹੋਏ, ਬੱਚਿਆਂ ਵਿੱਚ ਸਖ਼ਤ ਮਿਹਨਤ, ਇਮਾਨਦਾਰੀ, ਵਫ਼ਾਦਾਰੀ, ਸਹਿਣਸ਼ੀਲਤਾ ਨਿਮਰਤਾ ਦੇ ਗੁਣ ਗਿਆਨ ਵੀਚਾਰ ਭਾਵਨਾਵਾਂ ਭਰਨ ਲਈ ਸਕੂਲਾਂ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਅੰਤਰਰਾਸ਼ਟਰੀ ਵਿਦਵਾਨਾਂ ਬਾਰੇ ਜਾਗਰੂਕ ਕਰਨ ਲਈ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ। ਸੋਨੀ ਪਬਲਿਕ ਸਕੂਲ ਏਕਤਾ ਨਗਰ ਵਿਖੇ ਭਾਰਤ ਰਤਨ ਨਾਲ ਸਨਮਾਨਿਤ ਪੰਜ ਅੰਤਰਰਾਸ਼ਟਰੀ ਸ਼ਖਸਿਅਤਾਂ ਦੇ ਜੀਵਨੀ ਸਬੰਧੀ ਭਾਸ਼ਣ ਮੁਕਾਬਲੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਦੀ‌ ਅਗਵਾਈ ਹੇਠ ਕਰਵਾਏ ਗਏ। ਜਿਨ੍ਹਾਂ ਵਿੱਚ ਤੀਸਰੀ ਜਮਾਤਾਂ ਤੋਂ ਛੇਵੀਂ ਜਮਾਤਾਂ ਵਿਚੋਂ 15 ਬੱਚਿਆਂ ਨੇ ਬਹੁਤ ਵਧੀਆ ਸ਼ਾਨਦਾਰ ਢੰਗ ਤਰੀਕੇ ਨਾਲ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ, ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ, ਭਾਰਤ ਰਤਨ ਡਾਕਟਰ ਨੈਲਸਨ ਮੰਡੇਲਾ ਜੀ, ਭਾਰਤ ਰਤਨ ਲਤਾ ਮੰਗੈਸਕਰ ਅਤੇ ਭਾਰਤ ਰਤਨ ਕ੍ਰਿਕਟਰ ਸਚਿਨ ਤੇਂਦੁਲਕਰ ਵਲੋਂ ਮਹਾਨ ਉਚਾਈਆਂ ਅਤੇ ਭਾਰਤ ਰਤਨ ਸਨਮਾਨ ਪ੍ਰਾਪਤ ਕਰਨ ਲਈ ਕੀਤੇ ਸੰਘਰਸ਼ਾਂ, ਸਹਿਣ ਕੀਤੀਆਂ ਤਕਲੀਫਾਂ ਅਤੇ ਪ੍ਰਾਪਤ ਕੀਤੇ ਸਨਮਾਨਾਂ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਮਹਾਨ ਸ਼ਖਸੀਅਤਾਂ ਅਤੇ ਦੂਸਰੇ 81 ਭਾਰਤ ਰਤਨਾ ਨਾਲ ਸਨਮਾਨਿਤ ਵਿਦਵਾਨਾਂ ਬਾਰੇ ਬੱਚਿਆਂ, ਨੋਜਵਾਨਾਂ, ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਬੱਚਿਆਂ ਅੰਦਰ ਸਹਿਣਸ਼ੀਲਤਾ, ਨਿਮਰਤਾ, ਆਗਿਆ ਪਾਲਣ, ਵਫ਼ਾਦਾਰੀਆਂ, ਜ਼ੁਮੇਵਾਰੀਆਂ ਸਬਰ ਸ਼ਾਂਤੀ ਰਾਸ਼ਟਰ ਪ੍ਰੇਮ ਅਤੇ ਸਖ਼ਤ ਮਹਿਨਤ, ਇਮਾਨਦਾਰੀ ਦੀਆਂ ਆਦਤਾਂ, ਭਾਵਨਾਵਾਂ, ਵਿਚਾਰ, ਇਰਾਦੇ ਪ੍ਰਗਟ ਕੀਤੇ ਜਾਣ। ਸ੍ਰੀਮਤੀ ਭਾਵਨਾ ਸ਼ਰਮਾ, ਸਿਮਰਨ ਅਤੇ ਰੀਨਾ ਮੈਡਮ ਨੇ ਜੱਜਮੈਟ ਕੀਤੀ। ਸਕੂਲ ਚੈਅਰਮੈਨ ਸ੍ਰੀ ਵਰਿੰਦਰ ਸਿੰਘ ਅਤੇ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਪੰਜਵੀਂ ਜਮਾਤ ਦੀ ਖੁਸ਼ੀ ਪਹਿਲੇ, ਚੋਥੀ ਜਮਾਤ ਦੀ ਸ੍ਰਿਸ਼ਟੀ ਦੂਸਰੇ ਅਤੇ ਤੀਸਰੀ ਜਮਾਤ ਦੀ ਸ਼ਾਲੂ ਅਤੇ ਕ੍ਰਿਸ਼ਮਾ ਤੀਸਰੇ ਨੰਬਰ ਤੇ ਰਹੇ। ਸ੍ਰੀ ਵਰਿੰਦਰ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਸ਼੍ਰੀ ਕਾਕਾ ਰਾਮ ਵਰਮਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਟਿਆਲਾ ਅਤੇ ਪੰਜਾਬ ਵਿਖੇ ਕੇਵਲ ਸ਼੍ਰੀ ਕਾਕਾ ਰਾਮ ਵਰਮਾ ਜੀ ਰਾਹੀਂ ਬੱਚਿਆਂ ਨੂੰ ਫ਼ਸਟ ਏਡ, ਸੀ ਪੀ ਆਰ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਾਇਰ ਸੇਫਟੀ ਦੇ ਨਾਲ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਹਾੜਿਆਂ ਅਤੇ ਮਹਾਨ ਸ਼ਖਸੀਅਤਾਂ ਬਾਰੇ ਜਾਣਕਾਰੀ ਇਨਾਮ ਸਰਟੀਫਿਕੇਟ ਉਤਸਾਹ ਹੌਸਲੇ ਹਿੰਮਤ ਅਤੇ ਲਗਨ ਦੇ ਗੁਣ ਗਿਆਨ ਮਿਲ ਰਹੇ ਹਨ।

Leave a Comment

Your email address will not be published. Required fields are marked *

Scroll to Top