ਭਾਰਤ-ਪਾਕ ਦੀ ਜੰਗ ਰੋਕਨ ਲਈ ਮੈ ਵਧ ਟੈਕਸ ਦੀ ਕਹਿ ਸੀ ਗੱਲ : ਟਰੰਪ

ਦਿੱਲੀ, 13 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇਕ ਨਵਾਂ ਬਿਆਨ ਜਾਰੀ ਕੀਤਾ ਹੈ, ਉਨਾ ਕਿਹਾ ਕਿ “ਮੈਂ ਕੁਝ ਜੰਗਾਂ ਨੂੰ ਸਿਰਫ਼ ਟੈਕਸ ਦੇ ਆਧਾਰ ‘ਤੇ ਹੱਲ ਕੀਤਾ। ਉਦਾਹਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ, ਮੈਂ ਕਿਹਾ, ਜੇ ਤੁਸੀਂ ਲੋਕ ਜੰਗ ਲੜਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪ੍ਰਮਾਣੂ ਹਥਿਆਰ ਹਨ, ਤਾਂ ਮੈਂ ਤੁਹਾਡੇ ਦੋਵਾਂ ’ਤੇ ਵੱਡੇ ਟੈਰਿਫ ਲਗਾਵਾਂਗਾ, ਜਿਵੇਂ ਕਿ 100 ਫੀਸਦੀ, 150 ਫੀਸਦੀ, ਅਤੇ 200 ਫੀਸਦੀ।’’

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਦੋਵਾਂ ਦੇਸ਼ਾਂ ’ਤੇ ਵੱਡੇ ਟੈਕਸ ਲਗਾਉਣ ਦੀ ਧਮਕੀ ਨੇ ਸਥਿਤੀ ਨੂੰ ਤੇਜ਼ੀ ਨਾਲ ਕਾਬੂ ਹੇਠ ਕਰ ਲਿਆ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਪਾਕਿ ਟਕਰਾਅ ਨੂੰ ਖਤਮ ਕਰਵਾਉਣ ਸਬੰਧੀ ਇੱਕ ਹੋਰ ਦਾਅਵਾ ਕੀਤਾ ਹੈ ਕਿ, ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਸਮੇਤ ਕਈ ਕੋਮਾਂਤਰੀ ਟਕਰਾਵਾਂ ਨੂੰ ਹੱਲ ਕਰਨ ਲਈ ਟੈਕਸ ਨੂੰ ਇੱਕ ਹਥਿਆਰ ਵਜੋਂ ਵਰਤਿਆ।

 

Scroll to Top