ਦਿੱਲੀ, 2 ਫਰਵਰੀ : ਟੀ-20 ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲੇ ਹਾਈ-ਪ੍ਰੋਫ਼ਾਈਲ ਗਰੁੱਪ ਲੀਗ ਮੈਚ ਤੋਂ ਪਾਕਿਸਤਾਨ ਵੱਲੋਂ ਹਟਣ ਦੇ ਐਲਾਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਕੜਾ ਰੁਖ ਅਖਤਿਆਰ ਕੀਤਾ ਹੈ। ਦਸ ਦਈਏ ਕਿ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਇਹ ਜਾਣਕਾਰੀ ਨਸ਼ਰ ਕੀਤੀ ਸੀ, ਜਿਸਤੋ ਬਾਅਦ ਹੁਣ ਆਈਸੀਸੀ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਨਾ ਸਪਸ਼ਟ ਕੀਤਾ ਹੈ ਕਿ ਜੇਕਰ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਮੈਚ ਦਾ ਬਹਿਸਕਾਰ ਕੀਤਾ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਅਤੇ ਪਾਬੰਦੀਆਂ ਲਗਾਉਣ ’ਤੇ ਵੀ ਵਿਚਾਰ ਹੋ ਸਕਦਾ ਹੈ।
ਦਸ ਦਈਏ ਕਿ ਆਈਸੀਸੀ ਦੇ ਅਨੁਸਾਰ ਭਾਵੇਂ ਪਾਕਿਸਤਾਨ ਸਰਕਾਰ ਨੇ 7 ਫਰਵਰੀ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਹਿੱਸਾ ਲੈਣ ਲਈ ਸਹਿਮਤੀ ਦੇ ਦਿੱਤੀ ਹੈ, ਪਰ 15 ਫਰਵਰੀ ਨੂੰ ਭਾਰਤ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਤੋਂ ਇਨਕਾਰ ਕਰਨ ਕਾਰਨ ਕੌਂਸਲ ਨਾਰਾਜ਼ ਹੈ। ਆਈਸੀਸੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਫੈਸਲਾ ਟੂਰਨਾਮੈਂਟ ਦੀ ਭਰੋਸੇਯੋਗਤਾ ’ਤੇ ਸਵਾਲ ਖੜੇ ਕਰਦਾ ਹੈ, ਜਿਸ ਲਈ ਉਨਾ ਪਾਕ ਨੂੰ ਵੱਡੀਆਂ ਚਿਤਾਵਨੀਆਂ ਦਿਤੀਆਂ ਹਨ।
ਜਾਣੋ ਕਿ ਸੀ ਮਾਮਲਾ
ਜਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ 1 ਫਰਵਰੀ ਦੀ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਕੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਕ੍ਰਿਕਟ ਟੀਮ ਆਈਸੀਸੀ ਟੀ-20 ਵਿਸ਼ਵ ਕੱਪ 2026 ਵਿੱਚ ਹਿੱਸਾ ਲਵੇਗੀ, ਪਰ ਭਾਰਤ ਖ਼ਿਲਾਫ਼ ਨਿਧਾਰਤ ਮੈਚ ਲਈ ਮੈਦਾਨ ਵਿੱਚ ਨਹੀਂ ਉਤਰੇਗੀ। ਉਧਰ ਦੂਸਰੇ ਪਾਸੇ ਆਈਸੀਸੀ ਵੱਲੋਂ ਹੁਣ ਇਸ ਮਾਮਲੇ ’ਤੇ ਅਗਲਾ ਕਦਮ ਕੀ ਹੁੰਦਾ ਹੈ, ਇਸ ’ਤੇ ਸਾਰੀ ਕ੍ਰਿਕਟ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ।