ਭਾਰਤ ਦੇ ਵਿਦੇਸ਼ ਮੰਤਰੀ ਕਰਨਗੇ ਸ਼੍ਰੀਲੰਕਾ ਦਾ 20 ਨੂੰ ਦੌਰਾ

ਭਾਰਤ ਦੇ ਵਿਦੇਸ਼ ਮੰਤਰੀ ਕਰਨਗੇ ਸ਼੍ਰੀਲੰਕਾ ਦਾ 20 ਨੂੰ ਦੌਰਾ
ਦਿੱਲੀ : ਭਾਰਤ ਦੇਸ਼ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 20 ਜੂਨ ਨੂੰ ਸ਼੍ਰੀਲੰਕਾ ਦਾ ਦੌਰਾ ਕਰਨਗੇ। ਵਿਦੇਸ਼ ਮੰਤਰੀ ਐਸ. ਸ਼ੰਕਰ ਦੇ ਦੌਰੇ ਸਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸ਼੍ਰੀਲੰਕਾ ਜੈਸ਼ੰਕਰ ਦੀ ਯਾਤਰਾ ਨੂੰ ਲੈ ਕੇ ਉਤਸੁਕ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਆਉਣ ਵਾਲੇ ਦਿਨਾਂ `ਚ ਸ਼੍ਰੀਲੰਕਾ ਦਾ ਦੌਰਾ ਕਰਨ ਦੀ ਉਮੀਦ ਹੈ। ਸਾਬਰੀ ਨੇ ਕਿਹਾ ਕਿ ਇਹ ਦੌਰੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਪਿਛਲੇ ਹਫ਼ਤੇ ਨਵੀਂ ਦਿੱਲੀ ਫੇਰੀ ਦਾ ਨਤੀਜਾ ਹਨ, ਜਿੱਥੇ ਉਹ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ।

Leave a Comment

Your email address will not be published. Required fields are marked *

Scroll to Top