ਭਾਰਤੀ ਜਨਤਾ ਪਾਰਟੀ ਦੇ ਨਿਤਿਨ ਨਬੀਨ 12ਵੇਂ ਕੌਮੀ ਪ੍ਰਧਾਨ ਬਣੇ

ਦਿੱਲੀ, 21 ਜਨਵਰੀ : ਭਾਰਤੀ ਜਨਤਾ ਪਾਰਟੀ ਨੂੰ ਅੱਜ ਨਵਾਂ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਰੂਪ ਵਿਚ ਮਿਲ ਗਿਆ ਹੈ, ਜਿਸ ਕਾਰਨ ਨਬੀਨ ਨੂੰ ਵਧਾਈਆਂ ਦੇਣ ਦਾ ਤਾਂਤਾਂ ਲੱਗ ਗਿਆ ਹੈ। ਨਿਤਿਨ ਨੇ ਆਪਣਾ ਅਹੁਦਾ ਸੰਭਾਲਣ ਮਗਰੋਂ ਦੇਸ਼ ਦੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸਰਗਰਮ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ “ਵਿਕਸਿਤ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਮਿਹਨਤ ਦਾ ਪੂਰਾ ਸਨਮਾਨ ਦੇਣ ਦਾ ਭਰੋਸਾ ਵੀ ਦਿੱਤਾ।

ਦਸ ਦਈਏ ਕਿ ਨਿਤਿਨ ਨਬੀਨ ਨੂੰ ਰਸਮੀ ਤੌਰ ’ਤੇ ਭਾਜਪਾ ਦਾ 12ਵਾਂ ਕੌਮੀ ਪ੍ਰਧਾਨ ਐਲਾਨਿਆ ਗਿਆ। ਉਨ੍ਹਾਂ ਨੇ ਜੇ.ਪੀ. ਨੱਢਾ ਦੀ ਥਾਂ ਸੰਭਾਲਦੇ ਹੋਏ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿੱਚ ਲਈ ਹੈ। ਪਾਰਟੀ ਇਸ ਚੋਣ ਨੂੰ ਕੌਮੀ ਰਾਜਨੀਤੀ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਮੰਨ ਰਹੀ ਹੈ । ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਰਿਟਰਨਿੰਗ ਅਫ਼ਸਰ ਕੇ. ਲਕਸ਼ਮਣ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਨਿਤਿਨ ਨਬੀਨ ਨੂੰ ਚੋਣ ਸਰਟੀਫਿਕੇਟ ਸੌਂਪਿਆ।

Scroll to Top