ਪਟਿਆਲਾ/ਸਮਾਣਾ : 4 ਦਸੰਬਰ – ਸਥਾਨਕ ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਵਿਖੇ ਸਾਡੇ ਸਭ ਤੋਂ ਸਤਿਕਾਰਯੋਗ ਮੁੱਖ ਸਰਪ੍ਰਸਤ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14 ਵੇਂ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕੁਵਰਤੀ ਨਿਹੰਗ ਸਿੰਘਾਂ, ਪੰਜਾਬ ਭਾਰਤ, ਵਿਸ਼ਵ” ਦੀ ਅਗਵਾਈ ਹੇਠ “ਇਲੁਮਿਨਾਰੀਆ “ਸਲਾਨਾ ਸਮਾਰੋਹ ਤੇ ਇਨਾਮ ਵੰਡ ਨੂੰ ਬਹੁਰੰਗੀ ਸ਼ੈਲੀ ਅਤੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਮਨਪ੍ਰੀਤ ਕੌਰ ਜੀ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਵਧਾਈ।
ਇਸ ਸਮਾਗਮ ਵਿੱਚ ਸਾਡੇ ਸਤਿਕਾਰਯੋਗ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ, ਐਮ.ਐਲ.ਏ. ਸਮਾਣਾ ਸ. ਚੇਤਨ ਸਿੰਘ ਜੰੜਾਮਾਜਰਾ, ਪ੍ਰਿੰਸੀਪਲ ਬੁੱਢਾ ਦਲ ਪਬਲਿਕ ਸਕੂਲ,ਪਟਿਆਲਾ ਸ੍ਰੀਮਤੀ ਹਰਪ੍ਰੀਤ ਕੌਰ,ਇੰਚਾਰਜ ਜੂਨੀਅਰ ਵਿੰਗ ਪਟਿਆਲਾ ਸ੍ਰੀਮਤੀ ਭਾਰਤੀ ਕਵਾਤਰਾ ਜੀ ਨੇ ਸ਼ਿਰਕਤ ਕੀਤੀ ‘ਤੇ ਹੋਰ ਸਨਮਾਨਯੋਗ ਸਖਸ਼ੀਅਤਾਂ ਦੇ ਪੁੱਜਣ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਜੀ ਤੇ ਸਟਾਫ਼ ਵੱਲੋਂ ਸਭ ਦਾ ਨਿੱਘਾ ਸਵਾਗਤ ਕੀਤਾ।
ਐਨ.ਸੀ.ਸੀ. ਕੈਡਿਟਸ ਵੱਲੋਂ ਗਾਰਡ ਆਫ ਆਨਰ ਪੇਸ਼ ਕੀਤਾ। ਸਮਾਰੋਹ ਦੀ ਸ਼ੁਰੂਆਤ ਲੈਪ ਲਾਈਟਿੰਗ ਨਾਲ ਕੀਤੀ ਗਈ ‘ਤੇ ਸਕੂਲੀ ਬੱਚਿਆਂ ਨੇ ਮਿੱਠੀ ਅਵਾਜ ਵਿੱਚ ਸ਼ਬਦ ਗਾਇਨ ਕੀਤਾ । ਬੱਚਿਆਂ ਨੇ ਵੱਖਰੀਆਂ-ਵੱਖਰੀਆਂ ਪੇਸ਼ਕਾਰੀਆਂ ਜਿਵੇਂ ਆਪ੍ਰੇਸ਼ਨ ਸਿੰਦਰ, ਪੰਜਾਬੀ ਵਿਰਸਾ, ਜਸ਼ਨ- ਏ-ਭੰਗੜਾ, ਲੁੱਡੀ,ਹੜਾ ਨਾਲ ਸੰਬੰਧਿਤ ਨਾਟਕ ਅਸੀ ਡੋਲਣ ਵਾਲੇ ਨਹੀ ਆਦਿ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਅਤੇ ਆਇਆ ਮਾਪਿਆਂ ਦਾ ਰੱਜਵਾਂ ਮਨੋਰੰਜਨ ਕੀਤਾ। ਮੁੱਖ ਮਹਿਮਾਨ ਜੀ ਨੇ ਸਕੂਲ ਦੀਆਂ ਗਤੀਵਿਧੀਆਂ ਤੇ ਹੋਰ ਵਿਿਦਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਜੋਰਦਾਰ ਸ਼ਲਾਘਾ ਕੀਤੀ ਤੇ ਇਨਾਮ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ ਵੀ ਵਧਾਈ ਤੇ ਅਖੀਰ ਵਿੱਚ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ।