ਬੀ. ਡੀ. ਪੀ. ੳ ਦਫ਼ਤਰ ਪਟਿਆਲਾ ਵਿਖੇ ਪਲੇਸਮੈਂਟ ਕੈਂਪ 24 ਜੁਲਾਈ ਨੂੰ

ਬੀ.ਡੀ.ਪੀ.ੳ ਦਫ਼ਤਰ ਪਟਿਆਲਾ ਵਿਖੇ ਪਲੇਸਮੈਂਟ ਕੈਂਪ 24 ਜੁਲਾਈ ਨੂੰ
ਪਟਿਆਲਾ, 22 ਜੁਲਾਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਬੀ.ਡੀ.ਪੀ.ੳ ਦਫ਼ਤਰ ਪਟਿਆਲਾ ਵਿਖੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਅਧਿਕਾਰੀ ਨੇ ਦੱਸਿਆ ਕਿ ਮਿਤੀ 24-7-2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਵੱਖ ਵੱਖ ਕੰਪਨੀਆਂ ਵਿੱਚ ਵੈਲਨੇੱਸ ਐਡਵਾਈਜ਼ਰ, ਟਰੇਨਰ, ਟੀਮ ਲੀਡਰ, ਵੇਅਰ ਹਾਊਸ ਜਾਬ, ਪੈਕਰ, ਲੋਨ ਅਫ਼ਸਰ, ਯੂਨਿਟ ਮੈਨੇਜਰ ਅਤੇ ਡਿਲਿਵਰੀ ਬੁਆਏ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ । ਚਾਹਵਾਨ ਅਤੇ ਯੋਗ ਉਮੀਦਵਾਰ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਦਸਵੀਂ, ਬਾਰ੍ਹਵੀਂ ਅਤੇ ਗ੍ਰੈਜੂਏਸ਼ਨ ਅਤੇ ਉਮਰ 18-30 ਸਾਲ ਹੋਵੇ, ਉਹ ਇਸ ਪਲੇਸਮੈਂਟ ਡਰਾਈਵ ਵਿੱਚ ਭਾਗ ਲੈ ਸਕਦੇ ਹਨ। ਨੌਕਰੀ ਦੇ ਇੱਛੁਕ ਉਮੀਦਵਾਰ ਇਸ ਪਲੇਸਮੈਂਟ ਕੈਂਪ/ ਇੰਟਰਵਿਊ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਅਧਾਰ ਕਾਰਡ, ਪੈਨ ਕਾਰਡ ਅਤੇ ਰਿਜ਼ਊਮੇ ਨਾਲ ਲੈ ਕੇ ਬੀ.ਡੀ.ਪੀ.ੳ ਦਫ਼ਤਰ ਘਨੌਰ ਵਿਖੇ ਪਹੁੰਚ ਕੇ ਇਸ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਇੰਟਰਵਿਊ ਲਈ ਉਮੀਦਵਾਰ ਦਾ ਫਾਰਮਲ ਡਰੈੱਸ ਵਿਚ ਹੋਣਾ ਲਾਜ਼ਮੀ ਹੈ । ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ ।

Leave a Comment

Your email address will not be published. Required fields are marked *

Scroll to Top