ਬਿਹਾਰ, 10 ਨਵੰਬਰ 2025 : ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਲੋ ਪੂਰੀ ਜੋਰ ਅਜਮਾਈ ਕੀਤੀ ਜਾ ਰਹੀ ਹੈ ਅਤੇ ਹਰ ਪਾਰਟੀ ਚੋਣ ਦੰਗਲ ਲਈ ਪੂਰੀ ਤਰ੍ਹਾਂ ਤਿਆਰ ਨਜਰ ਆ ਰਹੀ ਹੈ। ਹੁਣ ਦੂਜੇ ਪੜਾਅ ਲਈ ਪ੍ਰਚਾਰ ਮੁਹਿੰਮ ਅੱਜ ਸ਼ਾਮ ਮੁਕੰਮਲ ਹੋ ਗਈ। ਹੁਣ 122 ਹਲਕਿਆਂ ਦੇ ਵੋਟਰ 11 ਨਵੰਬਰ ਨੂੰ ਆਪਣਾ ਮਤ ਅਧਿਕਾਰ ਵਰਤਣਗੇ।
ਚੋਣ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਚੋਣਾਂ ਦੌਰਾਨ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਨੇਪਾਲ ਨਾਲ ਲੱਗਦੀ ਸਰਹੱਦ ਨੂੰ 11 ਨਵੰਬਰ ਤਕ ਬੰਦ ਰੱਖਿਆ ਗਿਆ ਹੈ। ਬਾਰਡਰ ਖੇਤਰਾਂ ’ਚ ਪੁਲੀਸ ਅਤੇ ਸੁਰੱਖਿਆ ਬਲਾਂ ਵੱਲੋਂ ਨਿਗਰਾਨੀ ਹੋਰ ਤੀਬਰ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ, ਪਹਿਲੇ ਪੜਾਅ ਵਿੱਚ 6 ਨਵੰਬਰ ਨੂੰ 121 ਹਲਕਿਆਂ ’ਤੇ ਮਤਦਾਨ ਹੋ ਚੁੱਕਾ ਹੈ। ਚੋਣੀ ਮੁਹਿੰਮ ਦੇ ਆਖ਼ਰੀ ਪੜਾਅ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਰਜੇਡੀ ਨੂੰ ਆੜੇ ਹੱਥ ਲੈਂਦੇ ਹੋਏ ਕਿਹਾ ਕਿ ਉਹਨਾਂ ਨੇ ਰਾਜ ਦੇ ਵਿਕਾਸ ਲਈ ਕਦੇ ਵੀ ਗੰਭੀਰ ਯਤਨ ਨਹੀਂ ਕੀਤੇ।
ਇਸ ਲਈ ਅੱਜ ਲੋਕ ਸਾਡੇ ਨਾਲ ਖੜੇ ਹਨ।