ਬਿਹਾਰ ਦੇ ਲੋਕ ਧਾਰਮਿਕ ਆਸਥਾ ਨਾਲ ਜੁੜੇ ਨਹੀ ਕਰਨਗੇ ਮੁਆਫ : ਮੋਦੀ

ਦਿੱਲੀ, 30 ਅਕਤੂਬਰ 2025 : ਬਿਹਾਰ ਦੇ ਲੋਕ ਧਾਰਮਿਕ ਆਸਥਾ ਨਾਲ ਜੁੜੇ ਹਨ। ਇਸ ਲਈ ਉਹ ਤਿਉਹਾਰ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕਰਨਗੇ।ਇਹ ਸ਼ਬਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਅਤੇ ਆਰਜੇਡੀ ‘ਤੇ ਤਿੱਖੇ ਹਮਲੇ ਕਰਨ ਦੌਰਾਨ ਕਹੇ।

ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸਿਰਫ਼ ਵੋਟਾਂ ਦੀ ਲਾਲਚ ਵਿਚ ਛੱਠੀ ਮਈਆ ਦੇ ਪਵਿੱਤਰ ਤਿਉਹਾਰ ਦਾ ਨਿਰਾਦਰ ਕਰ ਰਹੀਆਂ ਹਨ। ਮੋਦੀ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 2022 ਦੇ ਬਿਆਨ ਦਾ ਜ਼ਿਕਰ ਕੀਤਾ, ਜਿਸ ਦੌਰਾਨ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ।

ਚੰਨੀ ਵੱਲੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਬਾਰੇ ਕੀਤੀਆਂ ਟਿੱਪਣੀਆਂ ‘ਤੇ ਪ੍ਰਿਯੰਕਾ ਗਾਂਧੀ ਦੀ ਪ੍ਰਤੀਕ੍ਰਿਆ ਚੁੱਪ ਅਤੇ ਮੁਸਕਰਾਹਟ ਭਰੀ ਸੀ, ਜੋ ਆਪਣੇ ਆਪ ਵਿਚ ਕਾਂਗਰਸ ਦੀ ਸੋਚ ਨੂੰ ਦਰਸਾਉਂਦੀ ਹੈ। ਯਾਦ ਰਹੇ ਕਿ 2022 ਦੇ ਚੋਣ ਸਮਾਗਮ ਦੌਰਾਨ ਚੰਨੀ ਨੇ ਬਿਆਨ ਦਿੱਤਾ ਸੀ ਕਿ “ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਭਈਏ ਪੰਜਾਬ ਵਿੱਚ ਨਾ ਆਉਣ।”

ਪ੍ਰਧਾਨ ਮੰਤਰੀ ਨੇ ਯਾਦ ਦਵਾਇਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਨੇ ਬਿਹਾਰੀ ਸਮੁਦਾਇ ਦੇ ਪ੍ਰਤੀ ਅਪਮਾਨਜਨਕ ਰਵੱਈਆ ਦਿਖਾਇਆ ਹੋਵੇ।

ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨਾ ਸਿਰਫ਼ ਬਿਹਾਰੀਆਂ ਦੀ ਤੋਹੀਨ ਹਨ, ਬਲਕਿ ਉਨ੍ਹਾਂ ਦੇ ਮਿਹਨਤੀ ਸੁਭਾਵ ਅਤੇ ਆਦਰਸ਼ਾਂ ‘ਤੇ ਵੀ ਸਵਾਲ ਖੜ੍ਹੇ ਕਰਦੇ ਹਨ।

Scroll to Top