ਬਿਹਾਰ ਦੇ ਮੋਬਾਇਲ ਤੋਂ ਲੁਧਿਆਣਾ ਦੇ ਸਕੂਲ ਪਿ੍ਰੰਸੀਪਲ ਨੂੰ ਆਈ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਈਮੇਲ

ਬਿਹਾਰ ਦੇ ਮੋਬਾਇਲ ਤੋਂ ਲੁਧਿਆਣਾ ਦੇ ਸਕੂਲ ਪਿ੍ਰੰਸੀਪਲ ਨੂੰ ਆਈ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਈਮੇਲ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਸਦਰ ਇਲਾਕੇ ਵਿਚ ਸਥਿਤ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਮਗਰੋਂ ਸਕੂਲ ਪ੍ਰਸ਼ਾਸਨ ਸਮੇਤ ਪੁਲਸ ਵਿਭਾਗ ਨੂੰ ਵੀ ਭਾਜੜਾਂ ਪੈ ਗਈਆਂ ਹਨ। ਥਾਣਾ ਸਦਰ ਦੀ ਪੁਲਸ ਨੇ ਮੌਕੇ `ਤੇ ਪਹੁੰਚ ਕੇ ਜਿਥੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸਕੂਲ ਪ੍ਰਿੰਸੀਪਲ ਦੀ ਈਮੇਲ ਆਈ. ਡੀ. `ਤੇ ਕਿਸੇ ਨੇ ਧਮਕੀ ਭੇਜੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ 5 ਅਕਤੂਬਰ ਨੂੰ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਉੱਧਰ ਪੁਲਸ ਨੇ ਈਮੇਲ ਆਈ. ਡੀ. ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹ ਮੇਲ ਇਕ ਮੋਬਾਈਲ ਤੋਂ ਭੇਜੀ ਗਈ ਹੈ, ਜਿਸ ਦਾ ਨੰਬਰ ਬਿਹਾਰ ਦਾ ਹੈ। ਼ਿਫਲਹਾਲ ਕੋਈ ਪੁਲਸ ਅਧਿਕਾਰੀ ਕੁਝ ਕਹਿਣ ਲਈ ਤਿਆਰ ਨਹੀਂ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ।

Leave a Comment

Your email address will not be published. Required fields are marked *

Scroll to Top