ਚੰਡੀਗੜ, 6 ਸਤੰਬਰ : ਪੰਜਾਬ ਅੰਦਰ ਹੜਾਂ ਦੀ ਮਾਰ ਕਾਰਨ ਲੋਕਾਂ ਅੰਦਰ ਭਾਰੀ ਚਿੰਤਾ ਦਾ ਮਾਹੌਲ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਆਪਣੇ ਦਰਿਆਵਾਂ ਦੇ ਪਾਣੀਆਂ ’ਤੇ ਲੱਗੀਆਂ ਹੋਈਆਂ ਹਨ। ਡਰੇਨਜ਼ ਵਿਭਾਗ ਦੀ ਦਰਿਆਵਾਂ ਬਾਰੇ ਆਈ ਅੱਜ ਦੀ ਰਿਪੋਰਟ ਅਨੁਸਾਰ ਸਤਲੁਜ ਦਰਿਆ ਦਾ ਪਾਣੀ ਘੱਟ ਰਿਹਾ ਹੈ, ਪਰ ਬਿਆਸ ਦਰਿਆ ਦਾ ਪਾਣੀ ਵੱਧ ਰਿਹਾ ਹੈ।
ਬਿਆਸ ਦਰਿਆ ਦਾ ਢਿੱਲਵਾਂ ਪੁਲ ਤੋਂ ਮਾਪਿਆ ਗਿਆ ਪਾਣੀ ਸਵੇਰੇ 6 ਵਜੇ ਵਧਣਾ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ 36 ਘੰਟਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਜਾਨਾਂ ਦਾ ਨੁਕਸਾਨ ਹੋਣੋ ਬਚਾਅ ਰਿਹਾ ਹੈ। ਪੰਜਾਬ ਅਤੇ ਪਹਾੜੀ ਖੇਤਰਾਂ ਵਿੱਚ ਬਾਰਸ਼ ਘੱਟ ਹੋਣ ਕਾਰਨ ਥੋੜੀ ਰਾਹਤ ਵੀ ਮਿਲੀ ਹੈ।
ਰਿਪੋਰਟ ਅਨੁਸਾਰ ਸਵੇਰੇ 5 ਵਜੇ ਬਿਆਸ ਦਰਿਆ ਵਿੱਚ 1 ਲੱਖ 67 ਹਾਜ਼ਾਰ 998 ਕਿਊਸਿਕ ਪਾਣੀ ਵਹਿ ਰਿਹਾ ਸੀ, ਜੋ ਕਿ 6 ਵਜੇ ਵਧ ਕੇ 1 ਲੱਖ 72 ਹਜ਼ਾਰ 9 ਕਿਊਸਿਕ ਤੱਕ ਜਾ ਪਹੁੰਚ ਗਿਆ।ਹਾਲਾਂਕਿ ਇਹ ਵਾਧਾ ਇਥੇ ਹੀ ਟਿਕਿਆ ਹੋਇਆ ਹੈ।
ਉਧਰ ਸਤਲੁਜ ਦਰਿਆ ਵਿੱਚ ਪਾਣੀ ਘੱਟ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਤੜਕੇ ਚਾਰ ਵਜੇ ਸਤਲੁਜ ਦਾ ਪਾਣੀ ਗਿੱਦੜਪਿੰਡੀ ਪੁਲ ਹੇਠੋਂ 1 ਲੱਖ 22 ਹਜ਼ਾਰ ਸੀ ਜੋ ਕਿ ਘਟ ਕੇ 1 ਲੱਖ 16 ਹਜ਼ਾਰ ਕਿਊਸਿਕ ਆ ਗਿਆ ਤੇ 8 ਵਜੇ ਇਹ ਹੋਰ ਵੀ ਘੱਟ ਕੇ 1 ਲੱਖ 10 ਹਜ਼ਾਰ ਕਿਊਸਿਕ ਰਹਿ ਗਿਆ ਹੈ। ਲੋਕਾਂ ਦੇ ਮਨਾਂ ਵਿੱਚ ਇਹ ਡਰ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਡੈਮਾਂ ਤੋਂ ਹੋਰ ਪਾਣੀ ਛੱਡਿਆ ਜਾ ਸਕਦਾ ਹੈ।