ਚੰਡੀਗੜ, 13 ਅਕਤੂਬਰ : ਅਦਾਕਾਰਾ ਸੋਨਮ ਬਾਜਵਾ ਨੇ ਖੁਲਾਸਾ ਕੀਤਾ ਹੈ ਕਿ ਇੱਕ ਸਮੇਂ ਉਸਨੇ ਕਈ ਬਾਲੀਵੁੱਡ ਪੇਸ਼ਕਸ਼ਾਂ ਨੂੰ ਇਸ ਲਈ ਠੁਕਰਾ ਦਿੱਤਾ ਸੀ ਕਿਉਂਕਿ ਉਨਾਂ ਵਿੱਚ ਚੁੰਮਨ ਦੇ ਦ੍ਰਿਸ਼ ਸ਼ਾਮਲ ਸਨ। ਉਸਨੇ ਕਿਹਾ ਕਿ ਇਹ ਫੈਸਲਾ ਉਸਦੀ ਨਿੱਜੀ ਧਾਰਣਾ ਨਹੀਂ, ਸਗੋਂ ਡਰ ਅਤੇ ਆਤਮ-ਸੰਦੇਹ ਕਾਰਨ ਕੀਤਾ ਗਿਆ ਸੀ।
ਸੋਨਮ ਨੇ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਸੱਭਿਆਚਾਰਕ ਉਮੀਦਾਂ ਅਤੇ ਲੋਕਾਂ ਦੀ ਨਿੰਦਾ ਦੇ ਡਰ ਨੇ ਉਸਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਪਿੱਛੇ ਰੱਖਿਆ। ਸੋਨਮ ਨੇ ਕਿਹਾ ਕਿ ਉਸਨੂੰ ਇਸ ਗੱਲ ਦੀ ਚਿੰਤਾ ਸੀ ਕਿ ਪੰਜਾਬ ਵਿੱਚ, ਜਿੱਥੇ ਉਹ ਬਹੁਤ ਜ਼ਿਆਦਾ ਲੋਕਪ੍ਰਿਯ ਹੈ, ਦਰਸ਼ਕ ਉਸਨੂੰ ਪਰਦੇ ’ਤੇ ਨਿੱਜੀ ਦ੍ਰਿਸ਼ ਕਰਦਿਆਂ ਕਿਵੇਂ ਦੇਖਣਗੇ। ਇਸ ਲਈ ਉਨਾ ਕਈ ਪੇਸਕਸਾਂ ਠੁਕਰਾ ਦਿਤੀਆਂ।