ਫੈਕਟਰੀ ਕਰਮਚਾਰੀਆਂ ਨੂੰ ਸੇਫਟੀ, ਫ਼ਸਟ ਏਡ ਅਤੇ ਹਾਦਸੇ ਘਟਾਉਣ ਦੀ ਟ੍ਰੇਨਿੰਗ ਦੇਣਾ ਜ਼ਰੂਰੀ – ਨਰਿੰਦਰ ਪਾਲ ਸਿੰਘ

ਫੈਕਟਰੀ ਕਰਮਚਾਰੀਆਂ ਨੂੰ ਸੇਫਟੀ, ਫ਼ਸਟ ਏਡ ਅਤੇ ਹਾਦਸੇ ਘਟਾਉਣ ਦੀ ਟ੍ਰੇਨਿੰਗ ਦੇਣਾ ਜ਼ਰੂਰੀ – ਨਰਿੰਦਰ ਪਾਲ ਸਿੰਘ
ਅਰਜਸ ਮਾਡਰਨ ਪ੍ਰਾਈਵੇਟ ਲਿਮਟਿਡ ਵਿਖੇ ਫੈਕਟਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੱਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਕੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਕੰਮ ਜਾਂ ਸਫ਼ਰ ਕਰਦੇ ਸਮੇਂ ਵਰਕਰਾਂ ਦੇ ਵਰਤਾਓ, ਸਬਰ ਸ਼ਾਂਤੀ, ਨਿਮਰਤਾ, ਅਨੁਸ਼ਾਸਨ, ਸਮਝਦਾਰੀ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਟ੍ਰੇਨਿੰਗ ਡਿਪਟੀ ਡਾਇਰੈਕਟਰ ਫੈਕਟਰੀਜ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ, ਸ਼੍ਰੀ ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਹਤ, ਤਦੰਰੁਸਤੀ, ਸੁਰੱਖਿਆ, ਬਚਾਉ, ਮਦਦ, ਫ਼ਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਉਨਤੀ, ਖੁਸ਼ਹਾਲੀ ਲਈ ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਹਰੇਕ ਕਰਮਚਾਰੀ ਨਾਗਰਿਕ ਅਤੇ ਘਰ ਪਰਿਵਾਰਾਂ ਦੇ ਮੈਂਬਰਾਂ ਲਈ ਬੇਹੱਦ ਜ਼ਰੂਰੀ ਹੈ। ਇਸ ਮੌਕੇ ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ ਟਰੇਫਿਕ ਮਾਹਰ ਨੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਅਤੇ ਸਫਰ ਕਰਦੇ ਸਮੇਂ ਸਬਰ ਸ਼ਾਂਤੀ ਨਿਮਰਤਾ ਸ਼ਹਿਣਸ਼ੀਲਤਾ ਦੀ ਮਹੱਤਤਾ ਦੱਸੀ ਅਤੇ ਫ਼ੋਨ ਨੰਬਰ 112/181, ਐਂਬੂਲੈਂਸ ਲਈ 108, ਫਾਇਰ ਬ੍ਰਿਗੇਡ ਲਈ ਸ਼ਹਿਰ ਦੇ ਕੋਡ ਨੰਬਰ ਨਾਲ 101 ਨੰਬਰ ਲਗਾਕੇ ਘਟਨਾ ਦੀ ਸੂਚਨਾ ਦੇਣ ਦੀ ਜਾਣਕਾਰੀ ਦਿੱਤੀ। ਹਾਦਸਿਆਂ ਅਤੇ ਸਜ਼ਾਵਾਂ ਤੋਂ ਬਚਣ ਲਈ ਲਾਇਸੰਸ, ਪ੍ਰਦੂਸ਼ਣ ਬੀਮਾ, ਆਰ ਸੀ, ਸਰਟੀਫਿਕੇਟ, ਪੱਗੜੀ ਜਾਂ ਹੈਲਮਟ, ਸੀਟ ਬੈਲਟ, ਠੀਕ ਸਪੀਡ ਅਤੇ ਆਵਾਜਾਈ ਚਿੰਨਾਂ ਦੀ ਜਾਣਕਾਰੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਫ਼ਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ‌ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਨੇ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਜ਼ਖਮੀਆਂ ਦੀ ਸੇਵਾ ਸੰਭਾਲ, ਅਤੇ ਮਰਦੇ ਇਨਸਾਨਾਂ ਨੂੰ ਬਚਾਉਣ ਦੀ ਟ੍ਰੇਨਿੰਗ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਦਿੱਤੀ ਅਤੇ ਦੱਸਿਆ ਕਿ ਪੀੜਤਾਂ ਦੇ ਸਾਹ ਬੰਦ ਹੋਣ, ਦਿਲ ਦਿਮਾਗ ਦੇ ਰੁਕਣ, ਵੱਧ ਖੂਨ ਨਿਕਲਣ, ਸਾਹ ਨਾਲੀ ਜਾਂ ਗਲੇ ਵਿੱਚ ਕੁੱਝ ਫਸਣ, ਗੈਸਾਂ ਧੂੰਏਂ ਬਿਜਲੀ ਕਰੰਟ, ਦਿਲ ਦੇ ਦੌਰੇ, ਅਨਜਾਇਨਾ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ ਸਮੇਂ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਹਰੇਕ ਇਨਸਾਨ ਅਤੇ ਨੋਜਵਾਨਾਂ ਨੂੰ ਲੈਕੇ ਪੀੜਤਾਂ ਦੇ ਮਦਦਗਾਰ ਦੋਸਤ ਬਣਨਾ ਚਾਹੀਦਾ ਹੈ। ਸ਼੍ਰੀ ਗੋਰਵ ਕਾਲੀਆ, ਸੀਨੀਅਰ ਸੇਫਟੀ ਅਫਸਰ, ਮੌਹਾਲੀ ਨੇ ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਵਰਕਰਾਂ ਦੀਆਂ ਆਦਤਾਂ, ਭਾਵਨਾਵਾਂ, ਵਿਚਾਰਾਂ, ਵਰਤਾਓ, ਸਿੱਖਣ ਦੀ ਲਗਣ, ਸਹਿਣਸ਼ੀਲਤਾ, ਨਿਮਰਤਾ, ਨਿਯਮਾਂ ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਨ ਦੇ ਵਾਤਾਵਰਨ ਬਣਾਉਣ ਅਤੇ ਫੈਕਟਰੀਆਂ ਵਿਖੇ ਹਾਦਸੇ ਘਟਾਉਣ ਦੇ ਸਿਸਟਮ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ। ਸ਼੍ਰੀ ਸੰਜੀਵ ਕੁਮਾਰ, ਮੋਹਾਲੀ ਵਲੋਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਜੋਂ ਜਾਣਕਾਰੀ ਫੈਕਟਰੀ ਵਿਖੇ ਅਨੁਸ਼ਾਸਨ, ਨਿਮਰਤਾ, ਸੇਫਟੀ, ਬਚਾਉ, ਮਦਦ, ਸਿਹਤ, ਤਦੰਰੁਸਤੀ ਬਾਰੇ ਮਿਲੀ ਹੈ ਉਸਨੂੰ ਆਪਣੇ ਘਰ ਪਰਿਵਾਰ, ਮਹੱਲੇ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ। ਫੈਕਟਰੀ ਐਮ ਡੀ ਸ਼੍ਰੀ ਰਾਮਾਸਵਾਮੀ ਵਿਸਵੇਸਵਰਨ, ਚੀਫ਼ ਅਪਰੇਟਿੰਗ ਅਫ਼ਸਰ, ਸ਼੍ਰੀ ਸੰਜੀਵ ਡਲੋਡਰੀਆ ਅਤੇ ਬੀ ਕੇ ਸਿੰਘ ਹੈੱਡ ਐਂਚ ਆਰ, ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ, ਵਾਰ ਵਾਰ ਯਾਦ ਕਰਕੇ, ਅਭਿਆਸ ਕਰਵਾਕੇ ਪੱਕੇ ਤੌਰ ਤੇ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ, ਆਦਤਾਂ ਵਿੱਚ ਸ਼ਾਮਲ ਕੀਤਾ ਜਾਵੇ, ਸੜਕਾਂ, ਘਰਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਹਮੇਸ਼ਾ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਅਤੇ ਹਰੇਕ ਪੀੜਤ ਨੂੰ ਤੁਰੰਤ ਫ਼ਸਟ ਏਡ ਦੇਕੇ ਹਸਪਤਾਲ ਲੈਕੇ ਜਾਣਾ ਚਾਹੀਦਾ ਹੈ ਤਾਂ ਜੋ ਹਰੇਕ ਜ਼ਿੰਦਗੀ ਨੂੰ ਬਚਾਇਆ ਜਾਵੇ। ਡਾਇਰੈਕਟਰ ਆਫ ਫੈਕਟਰੀਜ ਪੰਜਾਬ ਸਰਕਾਰ ਵਲੋਂ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਸਾਰਿਆਂ ਨੇ ਪ੍ਰਣ ਕੀਤਾ ਕਿ ਉਹ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਦੇ ਰਹਿਣਗੇ ਅਤੇ ਪੀੜਤਾਂ ਦੀ ਸਹਾਇਤਾ ਕਰਣਗੇ। ਵਲੋਂ — ਗੁਰਜਾਪ ਸਿੰਘ, ਸਾਬਕਾ ਥਾਨੇਦਾਰ, ਪੁਲਿਸ ਵਿਭਾਗ ਆਵਾਜਾਈ ਸਿਖਿਆ ਸੈਲ ਪਟਿਆਲਾ

Leave a Comment

Your email address will not be published. Required fields are marked *

Scroll to Top