ਫਾਰਮੇਸੀ ਦੇ ਦੋ ਉਮੀਦਵਾਰਾਂ ਦੇ ਜਾਅਲੀ 12ਵੀਂ ਦੇ ਸਰਟੀਫਿਕੇਟਾਂ ਨੂੰ ਸਹੀ ਦੱਸਣ ਵਾਲੇ ਸੀਨੀਅਰ ਸਹਾਇਕ ਸਮੇਤ ਸਿੱਖਿਆ ਬੋਰਡ `ਚ 2 ਸਸਪੈਂਡ

ਫਾਰਮੇਸੀ ਦੇ ਦੋ ਉਮੀਦਵਾਰਾਂ ਦੇ ਜਾਅਲੀ 12ਵੀਂ ਦੇ ਸਰਟੀਫਿਕੇਟਾਂ ਨੂੰ ਸਹੀ ਦੱਸਣ ਵਾਲੇ ਸੀਨੀਅਰ ਸਹਾਇਕ ਸਮੇਤ ਸਿੱਖਿਆ ਬੋਰਡ `ਚ 2 ਸਸਪੈਂਡ
ਚੰਡੀਗੜ੍ਹ, 5 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਸਹਾਇਕ ਸਮੇਤ ਦੋ ਨੂੰ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਇਨ੍ਹਾਂ ਨੇ ਫਾਰਮੇਸੀ ਦੇ ਦੋ ਉਮੀਦਵਾਰਾਂ ਦੇ ਜਾਅਲੀ 12ਵੀਂ ਦੇ ਸਰਟੀਫਿਕੇਟਾਂ ਨੂੰ ਸਹੀ ਦੱਸਿਆ ਸੀ। ਦੱਸਣਯੋਗ ਹੈ ਕਿ ਪੰਜਾਬ ਫਾਰਮੇਸੀ ਕੌਂਸਲ ਵੱਲੋਂ ਫਾਰਮੇਸੀ ਦੇ ਜਿਨ੍ਹਾਂ ਦੋ ਉਮੀਦਵਾਰਾਂ ਦੇ ਸਰਟੀਫਿਕੇਟ ਇਹ ਜਾਂਚ ਕਰਨ ਲਈ ਭੇਜੇ ਗਏ ਹਨ ਕਿ ਇਹ ਸਹੀ ਹਨ ਜਾਂ ਨਹੀਂ ਨੂੰ ਉਪਰੋਕਤ ਸਸਪੈਂਡ ਹੋਏ ਵਿਅਕਤੀਆਂ ਵਲੋਂ ਪਹਿਲੀ ਰਿਪੋਰਟ ਵਿਚ ਜਿਥੇ ਸਹੀ ਦੱਸਿਆ ਗਿਆ, ਉਥੇ ਫਿਰ ਇਕ ਹੋਰ ਰਿਪੋਰਟ ਜਾਰੀ ਕਰਕੇ ਗਲਤ ਦੱਸਿਆ।ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਵਿਚ ਪਰਵਿੰਦਰ ਸਿੰਘ, ਸੀਨੀਅਰ ਸਹਾਇਕ, ਰਣਜੀਤ ਸਿੰਘ ਅਤੇ ਰਾਜਿੰਦਰ ਸਿੰਘ, ਹੈਲਪਰਜ਼, ਸਰਟੀਫਿਕੇਟ ਸ਼ਾਖਾ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

Leave a Comment

Your email address will not be published. Required fields are marked *

Scroll to Top