ਫ਼ੌਜੀ ਕਾਰਵਾਈ ਦੌਰਾਨ ਇਕ ਅੱਤਵਾਦੀ ਢੇਰ

ਫ਼ੌਜੀ ਕਾਰਵਾਈ ਦੌਰਾਨ ਇਕ ਅੱਤਵਾਦੀ ਢੇਰ
ਸ੍ਰੀਨਗਰ, 24 ਜੁਲਾਈ : ਜੰਮੂ ਕਸ਼ਮੀਰ ਦੇ ਕੁੱਪਵਾੜਾ ਸੈਕਟਰ ਵਿਚ ਚੱਲ ਰਹੀ ਫ਼ੌਜੀ ਕਾਰਵਾਈ ਦੌਰਾਨ ਇਕ ਅਤਿਵਾਦੀ ਮਾਰਿਆ ਗਿਆ ਅਤੇ ਇਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ ਹੈ । ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਕੁਪਵਾੜਾ ਜ਼ਿਲ੍ਹੇ ਦੇ ਕੋਵਤ ਅਤੇ ਤ੍ਰਮਖ਼ਾਨ ਦੇ ਜੰਗਲਾਂ ਵਿਚ ਕਾਸੋ ਆਪ੍ਰੇਸ਼ਨ ਸ਼ੁਰੂ ਕੀਤਾ ਹੋਇਆ ਸੀ। ਫੌਜ ਦੇ ਸ਼੍ਰੀਨਗਰ ਹੈੱਡਕੁਆਰਟਰ ਤੋਂ ਚਿਨਾਰ ਕੋਰ ਨੇ ਆਪਣੇ ‘ਐਕਸ’ ‘ਅੋਪੀ ਕੋਵਤ ਕੁਪਵਾੜਾ’ ‘ਤੇ ਦੱਸਿਆ ਕਿ ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਪੁਲੀਸ ਵੱਲੋਂ ਜਾਰੀ ਸਾਂਝੇ ਆਪ੍ਰੇਸ਼ਨ ਦੌਰਾਨ ਅਤਿਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਦੌਰਾਨ ਹੋਏ ਮੁਕਾਬਲੇ ਵਿਚ ਇੱਕ ਅਤਿਵਾਦੀ ਮਾਰਿਆ ਗਿਆ ਅਤੇ ਇੱਕ ਐੱਨਸੀਓ ਜ਼ਖਮੀ ਹੋ ਗਿਆ

Leave a Comment

Your email address will not be published. Required fields are marked *

Scroll to Top