ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਐਨਆਰਆਈ ਮਾਮਲੇ ਅਤੇ ਸੰਸਦੀ ਕਾਰਜ ਮੰਤਰੀ ਰਵਜੋਤ ਸਿੰਘ ਨੇ ਸੂਬਾ ਬਜਟ 2026–27 ਨੂੰ ਇਤਿਹਾਸਕ ਅਤੇ ਲੋਕ-ਪੱਖੀ ਤੇ ਲੋਕਾਂ ਦਾ ਬਜਟ ਕਰਾਰਦਿਤਾ ਹੈ। ਉਨਾ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਆਸਾਂ ਜੁੜੀਆਂ ਹਨ।
ਮੰਤਰੀ ਰਵਜੋਤ ਸਿੰਘ ਨੇ ਅੱਜ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਮਹਾਨ ਸੰਤ Guru Ravidas ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ “ਬੇਗਮਪੁਰਾ” ਦੇ ਸੰਕਲਪ ਦਾ ਜ਼ਿਕਰ ਕੀਤਾ, ਜੋ ਦੁੱਖ-ਦਰਦ, ਭੇਦਭਾਵ ਅਤੇ ਅਸਮਾਨਤਾ ਤੋਂ ਰਹਿਤ ਸਮਾਜ ਦੀ ਕਲਪਨਾ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਆਦਰਸ਼ ਸਰਕਾਰ ਨੂੰ ਇੱਕ ਪ੍ਰਗਤੀਸ਼ੀਲ ਅਤੇ ਮਨੁੱਖਤਾ-ਕੇਂਦਰਿਤ ਸਮਾਜ ਬਣਾਉਣ ਲਈ ਪ੍ਰੇਰਨਾ ਦਿੰਦੇ ਹਨ ।
ਉਨਾ ਕਿਹਾ ਕਿ ਇਹ ਬਜਟ ਪੰਜਾਬ ਦੇ ਸਮੂਹਿਕ ਵਿਕਾਸ ਅਤੇ ਆਰਥਿਕ ਮਜ਼ਬੂਤੀ ਲਈ ਸਪੱਸ਼ਟ ਦਿਸ਼ਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਰਾਹੀਂ ਸਮਾਜਿਕ ਨਿਆਂ, ਸਮਾਂਬੱਧ ਵਿਕਾਸ ਅਤੇ ਟਿਕਾਊ ਤਰੱਕੀ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕੇ ਗਏ ਹਨ ।