ਪੰਜਾਬੀ ਯੂਨੀਵਰਸਿਟੀ ਵਿਖੇ ਸਿਵਲ ਡਿਫੈਂਸ ਐਂਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਸ਼ੁਰੂ

ਪਟਿਆਲਾ, 5 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਅਤੇ ਪੰਜਾਬ ਹੋਮ ਗਾਰਡਜ਼ ਐਂਡ ਸਿਵਲ ਡਿਫੈਂਸ ਪਟਿਆਲਾ ਵੱਲੋਂ ਕਰਵਾਇਆ ਜਾ ਰਿਹਾ ਸਿਵਲ ਡਿਫੈਂਸ ਐਂਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਅੱਜ ਕਲਾ ਭਵਨ ਵਿਖੇ ਸ਼ੁਰੂ ਹੋ ਗਿਆ ਹੈ। ਪੰਜ ਫਰਵਰੀ ਤੋਂ 12 ਫਰਵਰੀ ਤੱਕ ਚੱਲਣ ਵਾਲ਼ੇ ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਹੋਮ ਗਾਰਡ ਐਂਡ ਸਿਵਲ ਡਿਫੈਂਸ ਦੇ ਬਟਾਲੀਅਨ ਕਮਾਡੈਂਟ ਸ਼੍ਰੀ ਗਗਨਪ੍ਰੀਤ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੂਨੀਵਰਸਿਟੀ ਤੋਂ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਅਨਹਦ  ਸਿੰਘ ਗਿੱਲ ਨੇ ਇਸ ਟ੍ਰੇਨਿੰਗ ਦੇ ਫਾਇਦੇ  ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਵਿਦਿਆਰਥੀ ਇਹ ਸਿਖਲਾਈ ਲੈ ਕੇ ਸਮਾਜ ਵਿਚ ਵਾਪਰਣ ਵਾਲੀਆਂ ਕੁਦਰਤੀ ਅਤੇ ਮਾਨਵੀ ਆਫਤਾਂ ਤੋ ਆਪਣਾ ਅਤੇ ਆਮ ਲੋਕਾਂ ਦਾ ਬਚਾਅ ਕਰ ਸਕਦੇ ਹਨ।
ਨੋਡਲ ਅਫਸਰ ਸਿਵਲ ਡਿਫੈਂਸ ਪਟਿਆਲਾ ਸ਼੍ਰੀ ਮੋਹਨਦੀਪ ਸਿੰਘ ਨੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਟ੍ਰੇਨਿੰਗ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਪਹਿਲੇ ਦਿਨ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਟ੍ਰੇਨਰ ਵਜੋਂ ਫਸਟ ਏਡ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿਤੀ ਗਈ। ਇਸ ਮੌਕੇ ਸ਼੍ਰੀ ਕੇ. ਐੱਸ.ਸੇਖੋਂ ਚੀਫ ਵਾਰਡਨ ਸਮੇਤ ਡਿਵਿਜ਼ਨ ਵਾਰਡਨ ਅਤੇ ਵਾਰਡਨ ਸਿਵਲ ਡਿਫੈਂਸ ਪਟਿਆਲਾ ਸ਼ਾਮਲ ਹੋਏ। ਇਸ ਟ੍ਰੇਨਿੰਗ ਵਿੱਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰਾਂ ਸਮੇਤ 180 ਵਲੰਟੀਅਰਜ਼ ਨੇ ਭਾਗ ਲਿਆ।
Scroll to Top