ਪੰਜਾਬੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਨੇ ਕਰਵਾਇਆ ਵੈਬੀਨਾਰ

ਪਟਿਆਲਾ, 12 ਜਨਵਰੀ –  ਪੰਜਾਬੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਵੱਲੋਂ ‘ਓ.ਆਰ.ਸੀ.ਆਈ.ਡੀ.ਦੀ ਵਰਤੋਂ ਅਤੇ ਖੋਜ ਦਿੱਖ ਨੂੰ ਵਧਾਉਣ’ ਸਬੰਧੀ ਵਿਸ਼ੇ ਉੱਤੇ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ 50 ਤੋਂ ਵੱਧ ਲਾਇਬ੍ਰੇਰੀ ਪੇਸ਼ੇਵਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਹ ਵੈਬੀਨਾਰ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ।
ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਅਤੇ ਓ.ਆਰ.ਸੀ.ਆਈ.ਡੀ. ਦੇ ਪ੍ਰੋਜੈਕਟ ਡਾਇਰੈਕਟਰ ਪ੍ਰੋ. ਸ਼ਿਵਰਾਮਾ ਰਾਓ ਕੇ. ਵੱਲੋਂ ਵੈਬੀਨਾਰ ਦਾ ਮੁੱਖ ਵਿਸ਼ਾ ਪੇਸ਼ ਕੀਤਾ  ਗਿਆ।
 ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਤੋੰ ਸ. ਰੁਪਿੰਦਰ ਸਿੰਘ ਨੇ ਮੁੱਖ ਬੁਲਾਰੇ ਦੇ ਤੌਰ ਉੱਤੇ ਆਪਣੇ ਵਿਚਾਰ ਪੇਸ਼ ਕਰਦਿਆਂ ਓ.ਆਰ.ਸੀ.ਆਈ.ਡੀ. ਪ੍ਰੋਫਾਈਲ ਬਣਾਉਣ ਅਤੇ ਖੋਜ ਵਿਚ ਇਸ ਦੀ ਵਰਤੋ ਵਧਾਉਣ ਬਾਰੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ਼ ਵੱਖ-ਵੱਖ ਨੁਕਤੇ ਸਾਂਝੇ ਕੀਤੇ।
ਪੰਜਾਬੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਡਾ.ਨਵਕਿਰਨ ਕੌਰ ਨੇ ਸਵਾਗਤੀ ਭਾਸ਼ਣ ਦੌਰਾਨ ਖੋਜ ਵਿੱਚ ਓ.ਆਰ.ਸੀ.ਆਈ.ਡੀ. ਦੇ ਮਹੱਤਵ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਵੈਬਿਨਾਰ ਦਾ ਉਦੇਸ਼ ਖੋਜ ਵਿੱਚ ਓ.ਆਰ.ਸੀ.ਆਈ.ਡੀ. ਦੇ ਮਹੱਤਵ ਅਤੇ ਖੋਜ ਦਿੱਖ ਨੂੰ ਵਧਾਉਣ ਵਿੱਚ ਇਸ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
 ਵੈਬੀਨਾਰ ਕੋ. ਕੋਆਰਡੀਨੇਟਰ ਡਾ. ਬਲਜਿੰਦਰ ਕੌਰ ਨੇ ਸ਼ਾਮਿਲ ਹੋਏ ਮਾਹਿਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।  ਸਵਾਲ-ਜਵਾਬ ਸੈਸ਼ਨ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੀ ਖੋਜਾਰਥਣ ਪ੍ਰਿਆ ਵੱਲੋਂ ਚਲਾਇਆ ਗਿਆ।
ਇਹ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਅਧਿਆਪਕ ਪ੍ਰੋ. ਹਰਿੰਦਰ ਪਾਲ ਸਿੰਘ ਕਾਲੜਾ ਅਤੇ ਡਾ. ਕਿਰਨ ਕਥੂਰੀਆ ਦੀ ਵੀ ਵਿਸ਼ੇਸ਼ ਭੂਮਿਕਾ ਰਹੀ।
Scroll to Top