ਪਟਿਆਲਾ, 6 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਸ੍ਰ ਦਰਸ਼ਨ ਸਿੰਘ ਵੱਲੋਂ ਲਿਖੀ ਗਈ ਗਣਿਤ ਵਿਸ਼ੇ ਦੀ ਕਿਤਾਬ ਰਿਲੀਜ਼ ਕੀਤੀ ਗਈ।
ਸ੍ਰ ਦਰਸ਼ਨ ਸਿੰਘ ਨੇ ਦੱਸਿਆ ਕਿ ‘ਨਿਊ ਕੰਸੈਪਟਸ ਇਨ ਮੈਥੇਮੈਟਿਕਸ’ ਸਿਰਲੇਖ ਤਹਿਤ ਲਿਖੀ ਇਸ ਕਿਤਾਬ ਵਿੱਚ ਮਾਪਣ ਦੇ ਵਿਕਲਪਿਕ ਤਰੀਕਿਆਂ 2-ਡੀ 3-ਡੀ ਘਣ ਮੂਲ, ਵਰਗ ਮੂਲ, ਬਹੁਪਦ ਸਮੀਕਰਨ ਦੇ ਨਾਲ਼-ਨਾਲ਼ ਜਿਓਮੈਟਰੀ ਦੀ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕਿਤਾਬ ਸੀਨੀਅਰ ਸੈਕੰਡਰੀ ਜਮਾਤਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਸ੍ਰ ਦਰਸ਼ਨ ਸਿੰਘ ਅਤੇ ਸਕੂਲ ਇੰਚਾਰਜ ਸ੍ਰ ਸਤਵੀਰ ਸਿੰਘ ਗਿੱਲ ਨੂੰ ਵਧਾਈ ਦਿੱਤੀ।
ਇਸ ਮੌਕੇ ਡਾ. ਬਲਰਾਜ ਸਿੰਘ ਸੈਣੀ , ਡੀਨ ਕਾਲਜ ਵਿਕਾਸ ਕੌਂਸਲ, ਡਾ. ਸ਼ੈਲੀ ਅਰੋੜਾ, ਮੁਖੀ ਗਣਿਤ ਵਿਭਾਗ, ਡਾ. ਬਲਵਿੰਦਰ ਸਿੰਘ, ਮੁਖੀ ਬਾਇਓਟੈਕਨਾਲੋਜੀ ਵਿਭਾਗ, ਸ੍ਰ ਸਤਵੀਰ ਸਿੰਘ ਗਿੱਲ, ਇੰਚਾਰਜ ਸਕੂਲ ਅਤੇ ਸਕੂਲ ਦੇ ਹੋਰ ਅਧਿਆਪਕ ਜਿਨ੍ਹਾਂ ਵਿੱਚ ਸ੍ਰੀਮਤੀ ਅਮੋਲਜੀਤ ਕੌਰ, ਸ੍ਰੀਮਤੀ ਅੰਜੂ ਮਹਿਤਾ, ਸ੍ਰੀ ਗਗਨਦੀਪ ਸਿੰਘ, ਸ੍ਰੀ ਅਭਿਸ਼ੇਕ ਰਾਣਾ ਸ਼ਾਮਿਲ ਸਨ, ਹਾਜ਼ਰ ਰਹੇ।