ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਕੁੱਤਿਆਂ ਨੂੰ ਹਲ਼ਕਾਅ-ਵਿਰੋਧੀ ਟੀਕੇ ਲਗਾਏ

ਪਟਿਆਲਾ, 16 ਸਤੰਬਰ – ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਕੁੱਤਿਆਂ ਨੂੰ ਹਲ਼ਕਾਅ-ਵਿਰੋਧੀ (ਐਂਟੀ-ਰੈਬੀਜ਼) ਟੀਕੇ ਲਗਾਉਣ ਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੇ ਕੋਆਰਡੀਨੇਟਰ ਪ੍ਰੋ. ਜਸਪਾਲ ਕੌਰ ਦਿਉਲ, ਡੀਨ ਆਰਟਸ ਫ਼ੈਕਲਟੀ ਨੇ ਦੱਸਿਆ ਕਿ ਪਟਿਆਲਾ ਮਿਊਂਸਪਲ ਕਾਰਪੋਰੇਸ਼ਨ ਅਤੇ ‘ਗਾਰਡੀਅਨਜ਼ ਆਫ਼ ਆੱਲ ਵੋਇਸਲੈੱਸ ਐਨੀਮਲਜ਼’ ਨਾਮਕ ਐੱਨ. ਜੀ. ਓ. ਦੇ ਸਹਿਯੋਗ ਨਾਲ਼ ਲਗਾਏ ਗਏ ਇਸ ਕੈਂਪ ਵਿੱਚ 100 ਦੇ ਕਰੀਬ ਕੁੱਤਿਆਂ ਦਾ ਟੀਕਾਕਰਣ ਕੀਤਾ ਗਿਆ।

‘ਗਾਰਡੀਅਨਜ਼ ਆਫ਼ ਆੱਲ ਵੋਇਸਲੈੱਸ ਐਨੀਮਲਜ਼’ ਐੱਨ. ਜੀ.ਓ. ਦੇ ਪ੍ਰਧਾਨ ਪੰਕਜ ਅਰੋੜਾ ਦੀ ਨਿਗਰਾਨੀ ਹੇਠ ਲਗਾਏ ਇਸ ਕੈਂਪ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਡਾ. ਹਰਜੀਤ ਸਿੰਘ, ਮੁਖੀ, ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ, ਡਾ. ਅਨੂਪ੍ਰੀਤ ਕੌਰ, ਰਸਾਇਣ ਵਿਭਾਗ ਤੋਂ ਇਲਾਵਾ ਕੰਪਿਊਟਰ ਵਿਗਿਆਨ ਵਿਭਾਗ ਦੇ ਜਸਵੀਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

Scroll to Top