ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮਿਲਿਆ ਨਵਾਂ ਜੋਸ਼, ਗਾਇਕ ਸ਼ਿਵਾਏ ਦਾ ਗਾਣਾ ਰਿਲੀਜ਼

ਪਟਿਆਲਾ 16 ਦਸੰਬਰ – ਪੰਜਾਬੀ ਸੰਗੀਤ ਜਗਤ ਵਿੱਚ ਇੱਕ ਹੋਰ ਨਵਾਂ ਅਤੇ ਜੋਸ਼ ਭਰਿਆ ਗੀਤਕਾਰ ਸ਼ਾਮਲ ਹੋ ਗਿਆ ਹੈ। ਉਭਰਦੇ ਹੋਏ ਗਾਇਕ ਸ਼ਿਵਾਏ ਵੱਲੋਂ ਗਾਇਆ ਗਿਆ ਨਵਾਂ ਪੰਜਾਬੀ ਗਾਣਾ “ਵੇਲੀ ਜੱਟ” ਅੱਜ ਦਰਸ਼ਕਾਂ ਲਈ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗਾਣਾ ਯੂਟਿਊਬ ਚੈਨਲ “ਸ਼ਿਵਾਏ ਬੀਟਜ਼” ’ਤੇ ਜਾਰੀ ਕੀਤਾ ਗਿਆ ਹੈ, ਜਿਸਨੂੰ ਸੰਗੀਤ ਪ੍ਰੇਮੀਆਂ ਵੱਲੋਂ ਚੰਗੀ ਪ੍ਰਤਿਕ੍ਰਿਆ ਮਿਲ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਯੋਗੇਸ਼ ਪਾਠਕ, ਕੁਲਦੀਪ ਪਟਿਆਲਾ ਕ੍ਰਿਸ਼ਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.

ਗਾਣੇ “ਵੇਲੀ ਜੱਟ” ਵਿੱਚ ਪੰਜਾਬੀ ਨੌਜਵਾਨੀ ਦੇ ਜਜ਼ਬੇ, ਜੋਸ਼ ਅਤੇ ਰੌਬਦਾਰ ਅੰਦਾਜ਼ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ। ਗਾਇਕ ਸ਼ਿਵਾਏ ਦੀ ਤਾਕਤਵਰ ਆਵਾਜ਼ ਨੇ ਗਾਣੇ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ, ਜਿਸ ਕਰਕੇ ਇਹ ਗਾਣਾ ਨੌਜਵਾਨ ਵਰਗ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ।

ਇਸ ਗਾਣੇ ਦੀ ਵੀਡੀਓਗ੍ਰਾਫੀ ਅਤੇ ਸੰਪਾਦਨ ਦੀ ਜ਼ਿੰਮੇਵਾਰੀ ਸ਼ਾਹਰੁਖ ਵੱਲੋਂ ਨਿਭਾਈ ਗਈ ਹੈ, ਜਿਨ੍ਹਾਂ ਨੇ ਆਪਣੀ ਕਲਾਕਾਰੀ ਨਾਲ ਗਾਣੇ ਨੂੰ ਦ੍ਰਿਸ਼ਟੀਗਤ ਤੌਰ ’ਤੇ ਬਹੁਤ ਆਕਰਸ਼ਕ ਬਣਾਇਆ ਹੈ। ਗਾਣੇ ਦੀ ਨਿਰਦੇਸ਼ਨਾ ਕੁਲਦੀਪ ਪਟਿਆਲਾ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਦੀ ਸੂਝਬੂਝ ਅਤੇ ਤਜਰਬੇ ਨੇ ਇਸ ਪ੍ਰੋਜੈਕਟ ਨੂੰ ਸਫਲਤਾ ਦੀ ਦਿਸ਼ਾ ਵੱਲ ਲੈ ਗਿਆ ਹੈ।

ਗਾਣਾ ਰਿਲੀਜ਼ ਹੋਣ ਮੌਕੇ ਗਾਇਕ ਸ਼ਿਵਾਏ ਨੇ ਕਿਹਾ ਕਿ “ਵੇਲੀ ਜੱਟ” ਉਸਦੀ ਮਿਹਨਤ ਅਤੇ ਟੀਮ ਵਰਕ ਦਾ ਨਤੀਜਾ ਹੈ ਅਤੇ ਉਹ ਉਮੀਦ ਕਰਦਾ ਹੈ ਕਿ ਦਰਸ਼ਕਾਂ ਨੂੰ ਇਹ ਗਾਣਾ ਪਸੰਦ ਆਵੇਗਾ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਅਜਿਹੇ ਹੋਰ ਸ਼ਾਨਦਾਰ ਗਾਣੇ ਲੈ ਕੇ ਆਉਣਗੇ।

Scroll to Top