ਚੰਡੀਗੜ, 19 ਮਾਰਚ : ਪੰਜਾਬੀ ਗਾਇਕ ਮਨਕੀਰਤ ਔੌਲਖ ਨੂੰ ਇਕ ਵਾਰ ਫਿਰ ਤੋ ਗੈਗਸਟਰਾਂ ਵਲੋ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਔਲਖ ਅਤੇ ਉਨਾ ਦੇ ਪ੍ਰਸੰਸਕਾਂ ਵਿਚ ਭਾਰੀ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਲੱਕੀ ਪਟਿਆਲ ਦੀ ਇਕ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਗਾਇਕ ਨੂੰ ਸਿੱਧੀ ਧਮਕੀ ਦਿੰਦਾ ਸੁਣਿਆ ਜਾ ਰਿਹਾ ਹੈ। ਆਡੀਓ ਵਿੱਚ ਗੈਂਗਸਟਰ ਕਹਿੰਦਾ ਹੈ ਕਿ ਹੁਣ ਮਨਕੀਰਤ ਔਲਖ ਦੀ ਵਾਰੀ ਹੈ ਅਤੇ ਉਹ ਜਿੰਨੀ ਮਰਜ਼ੀ ਸੁਰੱਖਿਆ ਰੱਖ ਲਵੇ, ਉਸ ਤੋਂ ਬਚ ਨਹੀਂ ਸਕੇਗਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਗਾਇਕ ਮੋਹਾਲੀ ‘ਚ ਰਹਿੰਦਾ ਹੈ ਅਤੇ ਵਿਦੇਸ਼ਾਂ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਹੈ।
ਇਸ ਮਾਮਲੇ ਨਾਲ ਜੁੜਿਆ ਇੱਕ ਹੋਰ ਪੱਖ ਵੀ ਸਾਹਮਣੇ ਆਇਆ ਹੈ। ਹਾਲ ਹੀ ‘ਚ ਚੰਡੀਗੜ ਦੇ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਰਨਪ੍ਰੀਤ ਨਾਗਰਾ ‘ਤੇ ਗੋਲੀਬਾਰੀ ਦੀ ਘਟਨਾ ਹੋਈ ਸੀ, ਜਿਸ ਵਿੱਚ ਗੈਂਗਸਟਰ ਨੇ ਖੁਦ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪਾਈ ਗਈ ਇੱਕ ਪੋਸਟ ਵਿੱਚ ਉਸ ਨੇ ਕਿਹਾ ਕਿ ਮਾਰੇ ਗਏ ਵਿਅਕਤੀ ‘ਤੇ ਵਿਰੋਧੀ ਗਰੁੱਪ ਲਈ ਜਾਣਕਾਰੀ ਦੇਣ ਦੇ ਦੋਸ਼ ਸਨ।