ਪੰਜਾਬੀ ਗਾਇਕ ਅਮਰਿੰਦਰ ਗਿੱਲ ਨੂੰ ਸਦਮਾ ; ਭਰਾ ਦਾ ਦਿਹਾਂਤ
ਚੰਡੀਗੜ੍ਹ, 15 ਜੁਲਾਈ : ਪੰਜਾਬੀ ਫਿ਼ਲਮੀ ਅਦਾਕਾਰ ਤੇ ਪ੍ਰਸਿੱਧ ਗਾਇਕ ਅਮਰਿੰਦਰ ਗਿੱਲ ਦੇ ਛੋਟੇ ਭਰਾ ਰਿਪੁਤਪਨ ਸਿੰਘ ਗਿੱਲ ਦੇ ਅਕਾਲ ਕਰ ਜਾਣ ਨਾਲ ਜਿਥੇ ਅਮਰਿੰਦਰ ਗਿੱਲ ਨੂੰ ਡੂੰਘਾ ਦੁੱਖ ਪਹੁੰਚਿਆ ਹੈ, ਉਥੇ ਇਸ ਨਾਲ ਪੋਲੀਵੁੱਡ ਵਿਚ ਵੀ ਸੋਗ ਦੀ ਲਹਿਰ ਹੈ।