ਪ੍ਰੇਮੀ ਨੂੰ ਮਿਲਣ ਪਹੁੰਚੇ ਪ੍ਰੇਮੀ ਨੂੰ ਕਾਲੋਨੀ ਵਾਸੀਆਂ ਕੀਤਾ ਪੁਲਸ ਹਵਾਲੇ
ਬਠਿੰਡਾ : ਬਠਿੰਡਾ ਦੀ ਨਰ ਸਿੰਘ ਕਲੋਨੀ ’ਚ ਪ੍ਰੇਮਿਕਾ ਨੂੰ ਮਿਲਣ ਆਏ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਅਤੇ ਮੁਲਜ਼ਮ ਨੌਜਵਾਨ ਨੂੰ ਸੀ. ਪੁਲਿਸ ਦੇ ਹਵਾਲੇ ਕਰ ਦਿੱਤਾ। ਨਰ ਸਿੰਘ ਕਲੋਨੀ ਦੇ ਵਸਨੀਕ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਖੇਤ ਤੋਂ ਆਪਣੇ ਘਰ ਆਇਆ ਤਾਂ ਘਰ ਦੇ ਕੋਲ ਇੱਕ ਬਾਈਕ ਖੜ੍ਹੀ ਸੀ। ਕੁਝ ਸਮੇਂ ਬਾਅਦ ਜਦੋਂ ਇਕ ਨੌਜਵਾਨ ਬਾਈਕ ਲੈਣ ਲਈ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ‘ਤੇ ਨੌਜਵਾਨ ਗੁੱਸੇ ‘ਚ ਆ ਗਿਆ, ਇਸ ਦੌਰਾਨ ਕਲੋਨੀ ਦੇ ਹੋਰ ਲੋਕ ਵੀ ਆ ਗਏ। ਜਦੋਂ ਉਕਤ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਕਾਲੋਨੀ ‘ਚ ਰਹਿਣ ਵਾਲੀ ਆਪਣੀ ਮਹਿਲਾ ਦੋਸਤ ਨੂੰ ਮਿਲਣ ਆਉਂਦਾ-ਜਾਂਦਾ ਰਹਿੰਦਾ ਹੈ।