ਪ੍ਰਧਾਨ ਮੰਤਰੀ ਮੋਦੀ ਨੂੰ ਫਾਰੂਕ ਅਬਦੁਲਾ ਨੇ ਖੁਲਕੇ ਵਿਚਾਰ ਰੱਖਣ ਲਈ ਕਿਹਾ

ਦਿੱਲੀ, 22 ਸਤੰਬਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋ ਬਾਅਦ ਹੁਣ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨੂੰ ਖੁਲਕੇ ਗੱਲ ਰੱਖਣ ਲਈ ਆਖਿਆ ਹੈ। ਜਾਣਕਾਰੀ ਦੇ ਅਨੁਸਾਰ ਉਨਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਆਪਣੇ ਸੰਬੋਧਨ ਵਿੱਚ ਜੰਮੂ-ਕਸ਼ਮੀਰ ਦੇ ਰਾਜ ਦੇ ਦਰਜੇ ਦੀ ਬਹਾਲੀ ਬਾਰੇ ਗੱਲ ਕਰਨੀ ਚਾਹੀਦੀ ਸੀ। ਦਸ ਦਈਏ ਕਿ ਮੋਦੀ ਨੇ ਐਤਵਾਰ ਸ਼ਾਮ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਜੀਐੱਸਟੀ ਸੁਧਾਰਾਂ ਦੇ ਲਾਭਾਂ ਬਾਰੇ ਲੋਕਾਂ ਨੂੰ ਦੱਸਿਆ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਦੁੱਲਾ ਨੇ ਕਿਹਾ, ‘‘ਤੁਸੀਂ ਜੀਐੱਸਟੀ ਬਾਰੇ ਗੱਲ ਕਰ ਰਹੇ ਹੋ, ਇਹ ਬਿਹਤਰ ਹੁੰਦਾ ਜੇ ਤੁਸੀਂ (ਮੋਦੀ) ਭਾਸ਼ਣ ਵਿੱਚ ਸਾਡੀ ਸੂਬੇਦਾਰੀ ਬਾਰੇ ਗੱਲ ਕਰਦੇ।’’

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਐੱਨਸੀ ਨੂੰ ਸੁਪਰੀਮ ਕੋਰਟ ਤੋਂ ਇੱਕ ਅਨੁਕੂਲ ਫੈਸਲੇ ਦੀ ਉਮੀਦ ਹੈ, ਜਿੱਥੇ ਅਕਤੂਬਰ ਦੇ ਦੂਜੇ ਹਫ਼ਤੇ ਮਾਮਲੇ ’ਤੇ ਸੁਣਵਾਈ ਲਈ ਇੱਕ ਪਟੀਸ਼ਨ ਸੂਚੀਬੱਧ ਹੈ, ਅਬਦੁੱਲਾ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਹਰ ਨਾਗਰਿਕ ਨੂੰ ਉਮੀਦ ਹੈ ਕਿ ਸੂਬੇਦਾਰੀ ਬਹਾਲ ਹੋਵੇਗੀ।
ਉਨ੍ਹਾਂ ਕਿਹਾ, ‘‘ਸਿਰਫ਼ ਨੈਸ਼ਨਲ ਕਾਨਫਰੰਸ ਹੀ ਨਹੀਂ, ਬਲਕਿ ਹਰ ਕਿਸੇ ਨੂੰ ਉਮੀਦ ਹੈ ਕਿ ਸਾਨੂੰ ਸਾਡੀ ਸੂਬੇਦਾਰੀ ਵਾਪਸ ਮਿਲ ਜਾਵੇਗੀ।

Scroll to Top