– ਪੂਰੇ ਸਾਲ ਦੀ 20 ਹਜਾਰ 200 ਕਰੋੜ ਸਬਸਿਡੀ ਬਣਦੀ ਸੀ, ਸਰਕਾਰ ਨੇ ਇਸਦੇ ਮੁਕਾਬਲੇ 18400 ਕਰੋੜ ਰੁਪਏ ਰਿਲੀਜ ਕੀਤਾ
– 31 ਮਾਰਚ ਤੱਕ ਬਾਕੀ ਸਬਸਿਡੀ ਵੀ ਆਵੇਗੀ
ਪਟਿਆਲਾ, 11 ਮਾਰਚ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਤੱਕ ਮੁਫਤ ਬਿਜਲੀ, ਕਿਸਾਨਾਂ ਨੂੰ ਮੁਫਤ ਬਿਜਲੀ, ਬੀਸੀ ਅਤੇ ਐਸਸੀ ਵਰਗ ਨੂੰ ਮੁਫਤ ਦਿੱਤੀ ਗਈ ਮੁਫਤ ਬਿਜਲੀ ਦੀ ਲਗਭਗ ਸਮੁੱਚੀ ਸਬਸਿਡੀ ਪਾਵਰਕਾਮ ਨੂੰ ਜਾਰੀ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਪੰਜਾਬੀਆਂ ਨੂੰ ਜੋ ਬਿਜਲੀ ਮੁਫਤ ਦੀ ਸਹੂਲਤ ਦਿੱਤੀ ਹੈ, ਉਸਦੇ ਲਾਲ 90 ਫੀਸਦੀ ਲੋਕਾਂ ਦਾ ਬਿਜਲੀ ਬਿਲ ਜੀਰੋ ਆਇਆ ਹੈ।
ਪਾਵਰਕਾਮ ਦੇ ਅਧਿਕਾਰੀ ਅਨੁਸਾਰ ਸਾਲ ਦੀ 20 ਹਜਾਰ 200 ਕਰੋੜ ਰੁਪਏ ਸਬਸਿਡੀ ਬਣਦੀ ਸੀ, ਜਿਸਦੇ ਤਹਿਤ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਾਵਰਕਾਮ ਨੂੰ 10 ਮਾਰਚ ਨੂੰ 18400 ਕਰੋੜ ਦੀ ਸਬਸਿਡੀ ਜਾਰੀ ਕਰ ਦਿੱਤੀ ਹੈ, ਜਿਸਦੇ ਨਾਲ ਪਾਵਰਕਾਮ ਦੇ ਅਧਿਕਾਰੀ ਤਸੱਲੀ ਮਹਿਸੂਸ ਕਰ ਰਹੇ ਹਨ।
ਪਾਵਰਕਾਮ ਦੇ ਆਂਕੜੇ ਦੱਸ ਰਹੇ ਹਨ ਕਿ ਇਹ ਪਹਿਲੀ ਸਰਕਾਰ ਹੈ, ਜਿਸਨੇ ਪਾਵਰਕਾਮ ਨੂੰ ਬਿਨਾ ਰੁਕਾਵਟ ਸਬਸਿਡੀ ਜਾਰੀ ਕੀਤੀ ਹੈ, ਜਦੋਂ ਕਿ ਪਹਿਲੀ ਸਰਕਾਰਾਂ ਸਬਸਿਡੀ ਰੋਕ ਲੈਂਦੀਆਂ ਸਨ। ਜੇਕਰ ਸਰਕਾਰ ਸਬਸਿਡੀ ਜਾਰੀ ਨਾ ਕਰਦੀ ਤਾਂ ਹੁਣ ਤੱਕ ਪਾਵਰਕਾਮ ਦੇ ਭਾਂਡੇ ਬਿਕ ਚੁੱਕੇ ਹੁੰਦੇ ਪਰ ਸਰਕਾਰਵੰਲੋਂ ਹਰ ਸਾਲ ਲਗਾਤਾਰ ਦਿੱਤੀ ਜਾ ਰਹੀ ਸਬਸਿਡੀ ਨੇ ਪਾਵਰਕਾਮ ਨੂੰ ਪੈਰਾਂ ‘ਤੇ ਖੜਾ ਕਰ ਦਿੱਤਾ ਹੈ।
ਪਾਵਰਕਾਮ ਦੀ ਪੈਡਿੰਗ ਸਬਸਿਡੀ ਵੀ ਸਰਕਾਰ 31 ਮਾਰਚ ਤੱਕ ਪੂਰੀ ਕਰ ਦੇਵੇਗੀ। ਇਸਦੀ ਪਾਵਰਕਾਮ ਨੂੰ ਵੱਡੀ ਉਮੀਦ ਹੈ। ਸਰਕਾਰ ਨੇ ਘਰੇਲੂ ਉਪਭੋਗਤਾਵਾਂ ਨੂੰ ਬਿਜਲੀ ਸਬਸਿਡੀ ਮੁਹੱਇਆ ਕਰਾਉਣ ਦੇ ਲਈ 7780 ਕਰੋੜ ਰਿਲੀਜ ਕੀਤੇ ਹਨ।