ਪੂਜਾ ਖੇਡਕਰ ਨੇ 2022 ਵਿੱਚ ਪਿੰਪਰੀ ਹਸਪਤਾਲ ਤੋਂ ਲਿਆ ਸੀ ਅੰਸ਼ਿਕ ਅੰਗਹੀਣਤਾ ਸਰਟੀਫਿਕੇਟ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਖੇਡਕਰ

ਪੂਜਾ ਖੇਡਕਰ ਨੇ 2022 ਵਿੱਚ ਪਿੰਪਰੀ ਹਸਪਤਾਲ ਤੋਂ ਲਿਆ ਸੀ ਅੰਸ਼ਿਕ ਅੰਗਹੀਣਤਾ ਸਰਟੀਫਿਕੇਟ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਖੇਡਕਰ
ਪੁਣੇ, 16 ਜੁਲਾਈ : ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਡਾ. ਪੂਜਾ ਖੇਡਕਰ ਨੇ ਅਗਸਤ 2022 ਵਿੱਚ ਪੁਣੇ ਜ਼ਿਲ੍ਹੇ ਦੇ ਪਿੰਪਰੀ ਦੇ ਇੱਕ ਹਸਪਤਾਲ ਤੋਂ ਅੰਸ਼ਿਕ ਅੰਗਹੀਣ ਸਰਟੀਫਿਕੇਟ ਪ੍ਰਾਪਤ ਕੀਤਾ ਸੀ। ਇਹ ਜਾਣਕਾਰੀ ਇੱਕ ਹਸਪਤਾਲ ਦੇ ਸੀਨੀਅਰ ਅਧਿਕਾਰੀ ਨੇ ਸਾਂਝੀ ਕੀਤੀ ਹੈ। ਸਿਵਲ ਸੇਵਾਵਾਂ ਵਿੱਚ ਆਉਣ ਲਈ ਅੰਗਹੀਣ ਅਤੇ ਓਬੀਸੀ ਸਰਟੀਫਿਕੇਟਾਂ ਵਿੱਚ ਹੇਰਾਫੇਰੀ ਦੇ ਦੋਸ਼ਾਂ ਦਰਮਿਆਨ ਪੁਣੇ ਤੋਂ ਵਾਸ਼ਿਮ ਵਿੱਚ ਤਬਦੀਲ ਕੀਤੀ ਗਈ ਖੇਡਕਰ ਨੇ ਦਾਅਵਾ ਕੀਤਾ ਕਿ ਉਸ ਦਾ ਅਕਸ ਖਰਾਬ ਕਰਨ ਲਈ ਸਾਜਿਸ਼ ਰਚੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top