ਪੁਲਸ ਹਿਰਾਸਤ ਵਿਚੋਂ ਭੱਜੇ ਕੈਦੀ ਨੂੰ ਪੁਲਸ ਕਰਮਚਾਰੀਆਂ ਭੱਜ ਭੱਜ ਕੀਤਾ ਕਾਬੂ

ਪੁਲਸ ਹਿਰਾਸਤ ਵਿਚੋਂ ਭੱਜੇ ਕੈਦੀ ਨੂੰ ਪੁਲਸ ਕਰਮਚਾਰੀਆਂ ਭੱਜ ਭੱਜ ਕੀਤਾ ਕਾਬੂ
ਬਿਹਾਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਮੁੰਗੇਰ ਖੇਤਰ ਦੇ ਨਕਸਲ ਪ੍ਰਭਾਵਿਤ ਧਾਰਹਾਰਾ ਥਾਣੇ ਦੇ ਮੁਲਾਜ਼ਮਾਂ ਦੀ ਹਿਰਾਸਤ ਵਿੱਚੋਂ ਇੱਕ ਕੈਦੀ ਨੇ ਆਟੋ ਤੋਂ ਛਾਲ ਮਾਰ ਕੇ ਭੱਜਣ ਦੀ ਕੋਸਿ਼ਸ਼ ਕੀਤੀ ਜੋ ਕਿ ਕਾਫੀ ਹੱਦ ਤੱਕ ਸਫਲ ਵੀ ਰਹੀ ਪਰ ਪੁਲਸ ਮੁਲਾਜਮਾਂ ਨੇ ਕਾਫੀ ਕੋਿਸ਼਼ਸ਼ਾਂ ਤੋਂ ਬਾਅਦ ਖੇਤ ਵਿੱਚ ਜਾ ਕੇ ਉਕਤ ਕੈਦੀ ਨੂੰ ਫੜ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਸੀਡੀਹ ਗੋਵਿੰਦਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਸੂਰਜ ਕੁਮਾਰ ਉਰਫ ਕਰੀਵਾ ਨੂੰ ਧਾਰਹਿਰਾ ਪੁਲਸ ਨੇ ਸ਼ੁੱਕਰਵਾਰ ਦੇਰ ਰਾਤ ਇਕ ਪੁਰਾਣੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਸ਼ਨੀਵਾਰ ਦੁਪਹਿਰ ਸੂਰਜ ਨੂੰ ਇਕ ਹੋਰ ਕੈਦੀ ਦੇ ਨਾਲ ਥਾਣੇ ਦੇ ਇਕ ਪੁਲਿਸ ਅਧਿਕਾਰੀ ਦੀ ਅਗਵਾਈ ਵਿਚ ਚਾਰ ਮੁਲਾਜ਼ਮ ਇਕ ਆਟੋ ਵਿਚ ਮੁੰਗੇਰ ਕੋਰਟ ਲਿਜਾ ਰਹੇ ਸੀ, ਜਿਸ ਦੌਰਾਨ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ।ਦੱਸ ਦਈਏ ਕਿ ਜਦੋਂ ਕੈਦੀ ਨੂੰ ਲਿਜਾ ਰਿਹਾ ਆਟੋ ਦਸ਼ਰਥਪੁਰ ਪੈਟਰੋਲ ਪੰਪ ‘ਤੇ ਤੇਲ ਭਰਵਾਉਣ ਲਈ ਰੁਕਿਆ ਤਾਂ ਸੂਰਜ ਨੇ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਹਥਕੜੀ ਲਾਹ ਦਿੱਤੀ ਅਤੇ ਆਟੋ ‘ਚੋਂ ਛਾਲ ਮਾਰ ਕੇ ਭੱਜ ਗਿਆ। ਇਸ ਤੋਂ ਬਾਅਦ ਸੂਰਜ ਨੇ ਪੈਟਰੋਲ ਪੰਪ ਦੇ ਨਾਲ ਲੱਗਦੇ ਖੇਤਾਂ ‘ਚ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਖੇਤਾਂ ‘ਚ ਪਾਣੀ ਜ਼ਿਆਦਾ ਹੋਣ ਕਾਰਨ ਸੂਰਜ ਤੇਜ਼ੀ ਨਾਲ ਭੱਜ ਨਹੀਂ ਸਕਿਆ।

Leave a Comment

Your email address will not be published. Required fields are marked *

Scroll to Top