ਪਾਕਿਸਤਾਨ ਦਾ ਜਾਂ ਤਾਂ ਭਾਰਤ `ਚ ਰਲੇਵਾਂ ਹੋਵੇਗਾ ਜਾਂ ਫਿਰ ਹਮੇਸ਼ਾ ਲਈ ਇਤਿਹਾਸ ਤੋਂ ਖ਼ਤਮ ਹੋ ਜਾਵੇਗਾ : ਮੁੱਖ ਮੰਤਰੀ ਯੋਗੀ

ਪਾਕਿਸਤਾਨ ਦਾ ਜਾਂ ਤਾਂ ਭਾਰਤ `ਚ ਰਲੇਵਾਂ ਹੋਵੇਗਾ ਜਾਂ ਫਿਰ ਹਮੇਸ਼ਾ ਲਈ ਇਤਿਹਾਸ ਤੋਂ ਖ਼ਤਮ ਹੋ ਜਾਵੇਗਾ : ਮੁੱਖ ਮੰਤਰੀ ਯੋਗੀ
ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ `ਚ ਵਿਭਾਜਨ ਵਿਭਿਸ਼ਕਾ ਸਮ੍ਰਿਤੀ ਦਿਵਸ `ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦਾ ਜਾਂ ਤਾਂ ਭਾਰਤ `ਚ ਰਲੇਵਾਂ ਹੋਵੇਗਾ ਜਾਂ ਫਿਰ ਹਮੇਸ਼ਾ ਲਈ ਇਤਿਹਾਸ ਤੋਂ ਖ਼ਤਮ ਹੋ ਜਾਵੇਗਾ। ਮਹਰਿਸ਼ੀ ਅਰਵਿੰਦ ਨੇ 1947 `ਚ ਹੀ ਐਲਾਨ ਕਰਦੇ ਹੋਏ ਕਿਹਾ ਸੀ ਕਿ ਅਧਿਆਤਮਿਕ ਜਗਤ `ਚ ਪਾਕਿਸਤਾਨ ਦੀ ਕੋਈ ਅਸਲੀਅਤ ਨਹੀਂ ਹੈ। ਸੀ.ਐੱਮ. ਯੋਗੀ ਨੇ ਅੱਗੇ ਕਿਹਾ,”ਜਦੋਂ ਕੋਈ ਵਿਅਕਤੀ ਅਧਿਆਤਮਿਕ ਸੰਸਾਰ `ਚ ਆਪਣਾ ਅਸਲੀ ਰੂਪ ਨਹੀਂ ਰੱਖਦਾ ਹੈ ਤਾਂ ਉਸ ਨੂੰ ਤਬਾਹ ਹੋ ਜਾਣਾ ਚਾਹੀਦਾ ਹੈ। ਸਾਨੂੰ ਉਸ ਦੀ ਮੌਤ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਅਜਿਹਾ ਹੋਵੇਗਾ ਪਰ ਸਾਨੂੰ ਇਸ ਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਗਲਤੀਆਂ ਨੂੰ ਸੁਧਾਰਨਾ ਹੋਵੇਗਾ ਜਿਨ੍ਹਾਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਦਿੱਤਾ ਅਤੇ ਭਾਰਤ ਦੇ ਧਾਰਮਿਕ ਸਥਾਨਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਦਿੱਤੀ। ਸਾਨੂੰ ਇਨ੍ਹਾਂ ਸਾਰੀਆਂ ਗਲਤੀਆਂ ਅਤੇ ਵੰਡ ਦੇ ਦੁਖਾਂਤ ਨੂੰ ਦੂਰ ਕਰਨਾ ਹੋਵੇਗਾ, ਜੋ ਕਿ ਜਾਤੀ ਵੰਡ ਅਤੇ ਖੇਤਰੀ ਵੰਡ-ਭਾਸ਼ਾਈ ਵੰਡ ਦੇ ਰੂਪ `ਚ ਹੈ, ਉਨ੍ਹਾਂ ਸਾਰਿਆਂ ਤੋਂ ਉਭਰ ਕੇ ਅਸੀਂ ਲੋਕਾਂ ਨੂੰ ਰਾਸ਼ਟਰ ਪਹਿਲ ਦੇ ਤਰਜ `ਤੇ ਕੰਮ ਕਰਨਾ ਹੋਵੇਗਾ।

Leave a Comment

Your email address will not be published. Required fields are marked *

Scroll to Top