ਪਾਕਿਸਤਾਨ ਗਈ ਸਰਬਜੀਤ ਕੌਰ ਮੁੜ ਪਾਕਿਸਤਾਨ ਵਿਖੇ ਆਪਣੇ ਪਤੀ ਘਰ ਪੁੱਜੀ

ਦਿੱਲੀ, 13 ਫਰਵਰੀ : ਬੀਤੇ ਸਮੇ ਦੌਰਾਨ ਇੰਡੀਆ ਤੋ ਪਾਕਿਸਤਾਨ ਧਾਰਮਿਕ ਦਰਸ਼ਨਾਂ ਗਈ ਸਰਬਜੀਤ ਕੌਰ ਇਕ ਵਾਰ ਫਿਰ ਚਰਚਾ ਵਿਚ ਬਣੀ ਹੋਈ ਹੈ। ਹੁਣ ਤਾਜਾ ਮਾਮਲਾ ਸਾਹਮਣੇ ਆਇਆ ਹੈ ਕਿ ਉਹ ਮੁੜ ਪਾਕਿਸਤਾਨ ਆਪਣੇ ਪਤੀ ਦੇ ਘਰ ਪੁੱਜ ਗਈ ਹੈ।

ਜਿਕਰਯੋਗ ਹੈ ਕਿ ਭਾਰਤ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਅਤੇ ਉੱਥੇ ਵਿਆਹ ਰਚਾਉਣ ਵਾਲੀ ਸਰਬਜੀਤ ਕੌਰ, ਜਿਸ ਨੂੰ ਹੁਣ ਨੂਰ ਫਾਤਿਮਾ ਹੁਸੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬੀਤੇ ਦਿਨ ਆਪਣੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਦੇ ਘਰ ਪਹੁੰਚ ਗਈ। ਕੁਝ ਸਮੇਂ ਤੋਂ ਉਸਦੇ ਭਾਰਤ ਵਾਪਸੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਤਾਜ਼ਾ ਹਾਲਾਤਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਪਾਕਿਸਤਾਨ ਵਿੱਚ ਹੀ ਰਹਿਣ ਦਾ ਫੈਸਲਾ ਕਰ ਚੁੱਕੀ ਹੈ।

ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਮਗਰੋਂ ਸਾਹਮਣੇ ਆਈਆਂ ਵੀਡੀਓਜ਼ ਵਿੱਚ ਸਰਬਜੀਤ ਕੌਰ ਕਾਫ਼ੀ ਪ੍ਰਸੰਨ ਨਜ਼ਰ ਆਈ। ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਦੌਰਾਨ ਉਸਨੇ ਆਪਣੇ ਜਜ਼ਬਾਤ ਸਾਂਝੇ ਕਰਦੇ ਹੋਏ ਕਿਹਾ ਕਿ ਜੇ ਪਿਆਰ ਸੱਚਾ ਹੋਵੇ ਤਾਂ ਮਿਲਾਪ ਦੀ ਆਸ ਕਦੇ ਨਹੀਂ ਟੁੱਟਦੀ। ਉਸਦਾ ਕਹਿਣਾ ਸੀ ਕਿ ਉਹਨਾਂ ਦਾ ਰਿਸ਼ਤਾ ਕੋਈ ਨਵਾਂ ਨਹੀਂ, ਸਗੋਂ ਪਿਛਲੇ ਅੱਠ ਸਾਲਾਂ ਤੋਂ ਕਾਇਮ ਹੈ, ਜਿਸਨੂੰ ਲੈ ਕੇ ਲੋਕਾਂ ਅੰਦਰ ਚਰਚਾਵਾਂ ਤੇਜ਼ ਹਨ।

Scroll to Top