ਪਵਨ ਕੁਮਾਰ ਸ਼ਰਮਾ ਦਾ ਜਨਮ ਦਿਵਸ ਮਨਾਇਆ ਠੰਡੇ ਪਾਣੀ ਦੀ ਛਬੀਲ ਅਤੇ ਲੰਗਰ ਲਗਾਇਆ

ਪਵਨ ਕੁਮਾਰ ਸ਼ਰਮਾ ਦਾ ਜਨਮ ਦਿਵਸ ਮਨਾਇਆ ਠੰਡੇ ਪਾਣੀ ਦੀ ਛਬੀਲ ਅਤੇ ਲੰਗਰ ਲਗਾਇਆ
ਆਰੀਆ ਸਮਾਜ ਚੌਂਕ ਵਿਖੇ ਸ੍ਰੀ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਅਤੇ ਹਿੰਦੂ ਸੁਰੱਖਿਆ ਸੰਮਤੀ ਵਲੋਂ ਹਿੰਦੂ ਸੁਰਕਸ਼ਾ ਸੰਮਤੀ ਦੇ ਸੰਸਥਾਪਕ ਸ਼ੇਰੇ ਹਿੰਦੂ ਪਵਨ ਕੁਮਾਰ ਸ਼ਰਮਾ ਦੇ ਜਨਮ ਉਤਸਵ ਤੇ ਠੰਡੇ ਪਾਣੀ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੋਕੇ ਆਰੀਆ ਸਮਾਜ ਚੌਂਕ ਵਿਖੇ ਜੰਗਮਾਂ ਅਤੇ ਸੰਗਤਾਂ ਵਲੋਂ ਭਗਵਾਨ ਸ਼ਿਵ ਦਾ ਕੀਰਤਨ ਕੀਤਾ ਗਿਆ ਅਤੇ ਪਵਨ ਕੁਮਾਰ ਸ਼ਰਮਾ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਭੈਣ ਪੁਸ਼ਪਾ ਸ਼ਰਮਾ ਤੇ ਭਾਣਜਾ ਅਸ਼ੋਕ ਸ਼ਰਮਾ ਨੇ ਹਾਜਰੀ ਲਗਵਾਈ।
ਇਸ ਮੌਕੇ ਅਜੇ ਕੁਮਾਰ ਸ਼ਰਮਾ ਚੇਅਰਮੈਨ ਹਿੰਦੂ ਤਖਤ ਵਲੋਂ ਪ੍ਰੋਗਰਾਮ ਵਿੱਚ ਬੋਲਦਿਆਂ ਕਿਹਾ ਗਿਆ ਜਿਸ ਦਿਨ ਤੋਂ ਹਿੰਦੂ ਸੁਰਕਸ਼ਾ ਸੰਮਤੀ ਦੇ ਪ੍ਰਧਾਨ ਰਾਜੇਸ਼ ਕੇਹਰ ਅਤੇ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਸਨਾਤਨ ਦੇ ਲੋਕਾਂ ਲਈ ਆਏ ਦਿਨ ਪਟਿਆਲਾ ਸ਼ਹਿਰ ਅੰਦਰ ਕੰਮ ਕਰ ਰਹੇ ਹਨ ਉਸ ਨਾਲ ਪਟਿਆਲਾ ਸ਼ਹਿਰ ਦੇ ਸਨਾਤਨੀਆਂ ਦਾ ਹੋਸਲਾ ਦੁਗਣਾ ਹੋਇਆ ਹੈ ਅਤੇ ਬ੍ਰਹਮਾ ਨੰਦ ਗਿਰੀ ਜੀ ਪਟਿਆਲਾ, ਪੰਜਾਬ ਦੇ ਨਾਲ ਦਿਨ ਰਾਤ ਬਾਕੀ ਸੂਬਿਆਂ ਦੇ ਸਨਾਤਨੀਆਂ ਦੇ ਪ੍ਰੋਗਰਾਮਾਂ ਵਿੱਚ ਜਾਕੇ ਹਾਜਰੀ ਲਗਾਉਣ ਨਾਲ ਨਵੀਂ ਪੀੜੀ ਦਾ ਮਨੋਬੱਲ ਉੱਚਾ ਹੋ ਰਿਹਾ ਹੈ। ਬ੍ਰਹਮਾ ਨੰਦ ਗਿਰੀ ਜੀ ਵਲੋਂ ਤਖਤ ਸੰਭਾਲਣ ਤੋਂ ਬਾਅਦ ਜਿਸ ਜਜਬੇ ਨਾਲ ਕੰਮ ਕੀਤਾ ਜਾ ਰਿਹਾ ਹੈ ਉਸ ਤੇ ਪੂਰਾ ਪਟਿਆਲਾ ਤੇ ਸਨਾਤਨੀਆਂ ਵਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਹਿੰਦੂ ਤਖਤ ਪੰਜਾਬ ਦੇ ਵਾਈਸ ਚੇਅਰਮੈਨ ਕੁਸ਼ਨ ਚੋਪੜਾ, ਜਿਲਾ ਪ੍ਰਧਾਨ ਈਸ਼ਵਰ ਚੰਦ ਸ਼ਰਮਾ, ਪਰਦੀਪ ਮਹਿਤਾ, ਰਾਜਿੰਦਰ ਸ਼ਰਮਾ, ਸੰਜੀਵ ਬਬਲਾ, ਮਨੀ ਲੋਟ, ਰਵਿੰਦਰ ਮੋਦਗਿੱਲ, ਕਪਿਲ ਕਾਕਾ, ਸੁਧੀਰ ਵਿਕਟਰ, ਸਸੀ ਕੁਮਾਰ, ਅਸ਼ੀਸ਼ ਸਚਦੇਵਾ, ਮਨਤ ਬਜਾਜ ਆਦਿ ਹਾਜਰ ਸਨ।

Leave a Comment

Your email address will not be published. Required fields are marked *

Scroll to Top