ਨੌਜਵਾਨ ਦੀ ਗਰਦਨ ਤੇ ਦਾਤਰ ਨਾਲ ਹਮਲਾ ਕਰਕੇ ਕੀਤਾ ਬਦਮਾਸ਼ਾਂ ਨੇ ਕਤਲ

ਨੌਜਵਾਨ ਦੀ ਗਰਦਨ ਤੇ ਦਾਤਰ ਨਾਲ ਹਮਲਾ ਕਰਕੇ ਕੀਤਾ ਬਦਮਾਸ਼ਾਂ ਨੇ ਕਤਲ
ਲੁਧਿਆਣਾ, 3 ਜੁਲਾਈ : ਜਿ਼ਲਾ ਲੁਧਿਆਣਾ ਦੇ ਪਿੰਡ ਦੁੱਗਰੀ ਵਿਚ ਚਿੱਟੇ ਦਿਨ ਵਿਹੜੇ ਵਿਚ ਬਣੇ ਕਮਰੇ ਵਿਚ ਬੈਠ ਕੇ ਮੋਬਾਈਲ ਚਲਾ ਰਹੇ ਸ਼੍ਰਵਣ ਕੁਮਾਰ 19 ਸਾਲਾਂ ਨੌਜਵਾਨ ਦੀ ਗਰਦਨ ‘ਤੇ ਦਾਤਰ ਨਾਲ ਹਮਲਾ ਕਰਕੇ ਨਕਾਬਪੋਸ਼ ਬਦਮਾਸ਼ਾਂ ਨੇ ਕਤਲ ਕਰ ਦਿੱਤਾ।ਜਿਸ ਸਮੇਂ ਉਕਤ ਸਮੁੱਚਾ ਘਟਨਾਕ੍ਰਮ ਵਾਪਰਿਆ ਵੇਲੇ ਮ੍ਰਿਤਕ ਦਾ ਪਿਤਾ ਵੀ ਕਮਰੇ ਵਿਚ ਮੌਜੂਦ ਸੀ ਜੋ ਖੂਨ ਨਾਲ ਲਥਪਥ ਹਾਲਤ ਵਿਚ ਬੇਟੇ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਸੀ ਅਤੇ ਆਲੇ ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਸੀ।

Leave a Comment

Your email address will not be published. Required fields are marked *

Scroll to Top