ਨਿਯਮਾਂ ਦੀ ਪਾਲਣਾ ਕਰਨ ਦੇ ਬਾਵਜੂਦ ਚਲਾਨ ਕੱਟੇ ਜਾਣ ਤੇ ਕਰੋ ਕਮਿਸ਼ਨਰ, ਐਸ. ਪੀ. ਟੈ੍ਰਫਿਕ ਆਦਿ ਨੂੰ ਸਿ਼ਕਾਇਤ

ਨਿਯਮਾਂ ਦੀ ਪਾਲਣਾ ਕਰਨ ਦੇ ਬਾਵਜੂਦ ਚਲਾਨ ਕੱਟੇ ਜਾਣ ਤੇ ਕਰੋ ਕਮਿਸ਼ਨਰ, ਐਸ. ਪੀ. ਟੈ੍ਰਫਿਕ ਆਦਿ ਨੂੰ ਸਿ਼ਕਾਇਤ
ਨਵੀਂ ਦਿੱਲੀ : ਸੜਕਾਂ `ਤੇ ਗੱਡੀ ਚਲਾਉਣ ਲਈ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਟ੍ਰੈਫਿਕ ਪੁਲਿਸ ਚਲਾਨ ਕੱਟਦੀ ਹੈ। ਵੱਖ-ਵੱਖ ਨਿਯਮਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਚਲਾਨ ਜਾਰੀ ਕੀਤੇ ਜਾਂਦੇ ਹਨ। ਪਰ ਕਈ ਵਾਰ ਦੇਖਿਆ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਬਾਵਜੂਦ ਵੀ ਟ੍ਰੈਫਿਕ ਪੁਲਿਸ ਚਲਾਨ ਕੱਟਦੀ ਹੈ। ਜੇਕਰ ਟ੍ਰੈਫਿਕ ਪੁਲਿਸ ਨੇ ਤੁਹਾਨੂੰ ਗ਼ਲਤ ਚਲਾਨ ਜਾਰੀ ਕੀਤਾ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਕੋਈ ਗ਼ਲਤ ਟ੍ਰੈਫਿਕ ਚਲਾਨ ਜਾਰੀ ਹੁੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ । ਜੇਕਰ ਟ੍ਰੈਫਿਕ ਪੁਲਿਸ ਨੇ ਤੁਹਾਨੂੰ ਕੋਈ ਗ਼ਲਤ ਚਲਾਨ ਜਾਰੀ ਕੀਤਾ ਹੈ ਤਾਂ ਤੁਸੀਂ ਪਰੇਸ਼ਾਨ ਹੋਣ ਦੀ ਬਜਾਏ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਇਸ ਬਾਰੇ ਟਰੈਫਿਕ ਕਮਿਸ਼ਨਰ, ਐਸਪੀ ਟਰੈਫਿਕ ਜਾਂ ਸਬੰਧਤ ਅਧਿਕਾਰੀ ਨੂੰ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਗ਼ਲਤ ਚਲਾਨ ਦੀ ਸ਼ਿਕਾਇਤ ਕਰਕੇ ਜੁਰਮਾਨਾ ਭਰਨ ਤੋਂ ਬਚ ਸਕਦੇ ਹੋ।

Leave a Comment

Your email address will not be published. Required fields are marked *

Scroll to Top