ਨਾਭਾ, 15 ਨਵੰਬਰ 2025 : ਘਮਰੌਦਾ ਪਿੰਡ ਨੇੜੇ ਨਾਭਾ-ਪਟਿਆਲਾ ਸੜਕ ‘ਤੇ ਦੇਰ ਰਾਤ ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਪਟਿਆਲਾ ਵਾਪਸ ਆ ਰਹੇ ਪ੍ਰਵੀਨ ਮਿੱਤਲ ਗੋਗੀ ਅਤੇ ਉਨ੍ਹਾਂ ਦੀ ਪਤਨੀ ਸ਼ਾਮਲ ਹਨ।
ਦੂਜੇ ਪਾਸੇ ਇੱਕ ਔਡੀ ਕਾਰ ਵਿਚ ਇਕ ਅਜਾਣ ਵਿਅਕਤੀ ਸਵਾਰ ਸੀ, ਜਿਸ ਦੀ ਪਛਾਣ ਅਜੇ ਹੋਣੀ ਬਾਕੀ ਹੈ। ਦਸ ਦਈਏ ਕਿ ਘਮਰੌਦਾ ਨੇੜੇ ਇਹ ਹਾਦਸੇ ਆਮ ਮੰਨੇ ਜਾਂਦੇ ਹਨ, ਲੋਕਾਂ ਨੇ ਅਧਿਕਾਰੀਆਂ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
ਨਾਭਾ ਵਿਖੇ ਧਾਰਮਿਕ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਪ੍ਰਵੀਨ ਮਿੱਤਲ ਦੀ ਮੌਤ ‘ਤੇ ਸਥਾਨਕ ਅਤੇ ਸਿਆਸੀ ਆਗੂਆਂ ਨੇ ਆਪਣਾ ਦੁੱਖ ਪ੍ਰਗਟ ਕੀਤਾ। ਦੂਸਰੇ ਪਾਸੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਲੱਗਦਾ ਹੈ ਔਡੀ ਕਾਰ ਚਾਲਕ ਤੇਜ਼ ਰਫਤਾਰ ‘ਤੇ ਸੀ ਅਤੇ ਸ਼ਾਇਦ ਓਵਰਟੇਕ ਕਰਨ ਦੌਰਾਨ ਗੱਡੀਆਂ ਆਪਸ ਵਿਚ ਭਿੜ ਗਈਆਂ, ਜਿਸਦੀ ਜਾਂਚ ਚਲ ਰਹੀ ਹੈ।