ਨਸ਼ੇੜੀ ਵਲੋਂ ਬੇਅਦਬੀ ਦੀ ਕੋਸ਼ਿਸ਼

ਨਸ਼ੇੜੀ ਵਲੋਂ ਬੇਅਦਬੀ ਦੀ ਕੋਸ਼ਿਸ਼
ਲੁਧਿਆਣਾ:  ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਇੱਕ ਹੋਰ ਨਵਾਂ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਇੰਦਰਾ ਪੁਰੀ ਇਲਾਕੇ ਦੀ ਗਲੀ ਨੰਬਰ 3 ਵਿੱਚ ਸਾਹਮਣੇ ਆਇਆ ਹੈ। ਇਥੇ ਗੁਰਦੁਆਰਾ ਜੋਰਾਵਰ ਸਿੰਘ ਫਤਿਹ ਸਿੰਘ ਸਾਹਿਬ ਦੇ ਅੰਦਰ ਨਸ਼ੇੜੀ ਨੌਜਵਾਨ ਨੇ ਬੇਅਦਬੀ  ਕਰਨ ਦੀ ਕੋਸ਼ਿਸ਼ ਕੀਤੀ ਹੈ।ਰੀ ਅਨੁਸਾਰ ਇਸ ਨੌਜਵਾਨ ਨੇ ਨੰਗੇ ਸਿਰ ਤੇ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਅਤੇ ਗੋਲਕ ਤੋੜ ਕੇ ਪੈਸੇ ਚੋਰੀ ਕਰ ਲਏ। ਮੌਕੇ ‘ਤੇ ਸੇਵਾਦਾਰਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਇਸ ਤੋਂ ਬਾਅਦ ਉਸਦਾ ਕੁਟਾਪਾ ਚਾੜਿਆ।  ਇਸ ਮੌਕੇ ਮੌਕੇ ਤੇ ਸੇਵਾਦਾਰਾਂ ਨੇ ਆਰੋਪੀ ਨੌਜਵਾਨ ਨੂੰ ਫੜ ਕੇ ਉਸ ਦਾ ਕੁਟਾਪਾ ਚਾੜਿਆ ਅਤੇ ਉਸ ਨੂੰ  ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਮੌਕੇ ਉਤੇ ਪੁੱਜ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top