ਨਰਸਿੰਗ ਵਿਦਿਆਰਥੀਆਂ ਲਈ ਦੂਸਰਾ ਆਫ਼ਤ ਪ੍ਰਬੰਧਨ, ਫਸਟ ਏਡ ਟ੍ਰੇਨਿੰਗ ਕੈਂਪ ਸ਼ੁਰੂ

ਪਟਿਆਲਾ : ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ ਡਾਕਟਰ ਵਿਸ਼ਾਲ ਚੋਪੜਾ ਦੀ ਅਗਵਾਈ ਹੇਠ, ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਵਲੋਂ ਸਰਕਾਰੀ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਲਈ ਦੂਸਰਾ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ,

ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦਾ ਟ੍ਰੇਨਿੰਗ ਕੈਂਪ ਸ਼ੁਰੂ ਕਰਦਿਆਂ ਕਿਹਾ ਕਿ ਇਸ ਸਮੇਂ ਹਰੇਕ ਵਿਦਿਆਰਥੀ, ਨਾਗਰਿਕ, ਕਰਮਚਾਰੀ ਨੂੰ ਐਨ ਡੀ ਆਰ ਐਫ ਅਤੇ ਆਰਮੀ ਜਵਾਨਾਂ ਵਾਂਗ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਦੀ ਟ੍ਰੇਨਿੰਗਾਂ ਅਭਿਆਸ ਲੈਣੀਆਂ ਚਾਹੀਦੀਆਂ ਹਨ।

ਭਵਿੱਖ ਵਿੱਚ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਯਤਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਆਫ਼ਤ ਪ੍ਰਬੰਧਨ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ 80 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ,

ਘਰੇਲੂ ਅਤੇ ਵਿਉਪਾਰਕ ਅਦਾਰਿਆਂ ਦੀਆਂ ਦੁਰਘਟਨਾਵਾਂ ਰੋਕਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਇਲਾਜ ਨਾਲੋਂ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆਵਾਂ ਦੀਆਂ ਟ੍ਰੇਨਿੰਗਾਂ, ਅਭਿਆਸ ਵੱਧ ਲਾਭਦਾਇਕ ਸਿੱਧ ਹੋਣਗੇ ਕਿਉਂਕਿ ਐਂਬੂਲੈਂਸਾਂ ਜਾਂ ਪਰਿਵਾਰਕ ਗੱਡੀਆਂ ਦੇ ਹਸਪਤਾਲਾਂ ਵਿਖੇ ਕਾਫ਼ੀ ਦੇਰ ਮਗਰੋਂ ਪਹੁੰਚਣ ਤੱਕ ਪੀੜਤਾਂ ਦੇ ਸਾਹ, ਦਿਲ, ਦਿਮਾਗੀ ਕਿਰਿਆਵਾਂ ਰੁਕਣ ਕਾਰਨ, ਕੁਝ ਮਿੰਟਾਂ ਵਿੱਚ ਹੀ ਮੌਤਾਂ ਹੋ ਜਾਂਦੀਆਂ ਹਨ।

ਇਸ ਮੌਕੇ ਸ਼੍ਰੀ ਹਰਿੰਦਰ ਸਿੰਘ ਕਰੀਰ ਰੈਡ ਕਰਾਸ ਸੁਸਾਇਟੀ ਵਲੋਂ ਵਿਦਿਆਰਥੀਆਂ ਨੂੰ ਤਿਕੋਣੀ ਪੱਟੀਆਂ ਅਤੇ ਫੱਟੀਆਂ ਦੀ ਵਰਤੋਂ ਕਰਕੇ ਟੁੱਟੇ ਕੱਟੇ ਅੰਗਾਂ ਨੂੰ ਅਹਿਲ ਕਰਨ ਖੂਨ ਬੰਦ ਕਰਨ ਦੀ ਟ੍ਰੇਨਿੰਗ ਦਿੱਤੀ।

ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ ਅਤੇ ਮਾਰੂਤੀ ਸੁਜ਼ੂਕੀ ਕਾਰ ਡਰਾਈਵਿੰਗ ਸਕੂਲ ਦੇ ਮੈਨੇਜਰ ਸ਼੍ਰੀ ਅਸ਼ੀਸ਼ ਸ਼ਰਮਾ ਨੇ ਆਵਾਜਾਈ ਹਾਦਸੇ ਘਟਾਉਣ ਇਨ੍ਹਾਂ ਦੇ ਕਾਰਨਾਂ, ਘਾਤਕ ਹੈਂਡ ਇੰਜਰੀਆ ਰੀੜ ਦੀ ਹੱਡੀ ਦੀ ਟੁੱਟ ਅਤੇ ਅੰਦਰੂਨੀ ਰਤਵਾਹ ਕਾਰਨ ਵੱਧ ਰਹੀਆਂ ਮੌਤਾਂ ਅਤੇ ਅਪਾਹਜਤਾਵਾ ਤੋਂ ਬਚਾਉਣ ਦੀ ਜਾਣਕਾਰੀ ਦਿੱਤੀ।

Scroll to Top