ਨਕਸਲਵਾਦ ਨੂੰ ਵੱਡਾ ਝਟਕਾ : ਸੱਤ ਮਹਿਲਾ ਕਮਾਂਡਰਾਂ ਸਮੇਤ ਨੌਂ ਨਕਸਲੀਆਂ ਨੇ ਛੱਡਿਆ ਹਥਿਆਰਾਂ ਦਾ ਰਾਹ

ਛੱਤੀਸਗੜ੍ਹ, 23 ਜਨਵਰੀ – ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ, ਜਿੱਥੇ ਨੌਂ ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸਮਰਪਣ ਕਰਨ ਵਾਲਿਆਂ ਵਿੱਚ ਸੱਤ ਮਹਿਲਾ ਕਮਾਂਡਰ ਵੀ ਸ਼ਾਮਲ ਹਨ। ਇਨ੍ਹਾਂ ਨਕਸਲੀਆਂ ’ਤੇ ਕੁੱਲ 40 ਲੱਖ ਰੁਪਏ ਦੇ ਕਰੀਬ ਦਾ ਇਨਾਮ ਘੋਸ਼ਿਤ ਸੀ। ਦਸ ਦਈਏ ਕਿ ਇਸਤੋ ਪਹਿਲਾਂ ਵੀ ਕਈ ਨਾਮੀ ਨਕਸਲੀ ਆਪਣਾ ਗਲਤ ਰਾਹ ਛੱਡਕੇ ਆਤਮ ਸਮਰਪਣ ਕਰ ਚੁਕੇ ਹਨ।

ਹੁਣ ਤਾਜਾ ਮਾਮਲੇ ਵਿਚ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਹ ਸਾਰੇ ਨਕਸਲੀ ਧਮਤਰੀ-ਗਰਿਆਬੰਦ-ਨੁਆਪਾੜਾ ਡਿਵੀਜ਼ਨ ਨਾਲ ਸੰਬੰਧਤ ਰਹੇ ਹਨ। ਸਮਰਪਣ ਕਰਨ ਵਾਲਿਆਂ ਵਿੱਚ ਸੀਤਾਨੰਦੀ ਏਰੀਆ ਕਮੇਟੀ ਦੀ ਸਕੱਤਰ ਜਯੋਤੀ ਉਰਫ਼ ਜੈਨੀ ਅਤੇ ਡਿਵੀਜ਼ਨਲ ਮੈਂਬਰ ਊਸ਼ਾ ਉਰਫ਼ ਬਾਲਮਾ ਵੀ ਸ਼ਾਮਲ ਹਨ, ਜਿਨ੍ਹਾਂ ’ਤੇ 8-8 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਅਧਿਕਾਰੀਆਂ ਮੁਤਾਬਕ ਇਹ ਆਤਮ ਸਮਰਪਣ ਨਕਸਲ ਵਿਰੋਧੀ ਮੁਹਿੰਮ ਲਈ ਅਹੰਕਾਰਪੂਰਨ ਕਦਮ ਹੈ। ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਨਕਸਲਵਾਦ ਵਿਰੁੱਧ ਵੱਡਾ ਅਭਿਆਨ ਛੇੜਿਆ ਹੋਇਆ ਹੈ, ਜਿਸ ਤਹਿਤ ਵੱਡੇ ਪੱਧਰ ਤੇ ਕਾਰਵਾਈਆਂ ਜਾਰੀ ਹਨ।

Scroll to Top