ਦਿੱਲੀ, 7 ਨਵੰਬਰ 2025 : ਸੋਸਲ ਮੀਡੀਆ ਉਪਰ ਦਿਲੀ ਦੀ ਇਕ ਵੀਡਿਓ ਵਾਇਰਲ ਹੋਣ ਤੋ ਬਾਅਦ ਪੁਲਸ ਨੇ ਹੁਣ ਤਿੰਨ ਲੋਕਾਂ ਉਪਰ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਮੁਤਾਬਕ, ਗ੍ਰੇਟਰ ਕੈਲਾਸ਼ ਦੇ ਰਹਿਣ ਵਾਲੇ ਐਡਵੋਕੇਟ ਰੋਹਿਤ ਨੇ 2 ਨਵੰਬਰ ਦੀ ਰਾਤ 10:30 ਵਜੇ ਵਾਪਰੀ ਘਟਨਾ ਬਾਰੇ ਸ਼ਿਕਾਇਤ ਦਿੱਤੀ।
ਉਸਨੇ ਦੱਸਿਆ ਕਿ ਉਹ ਗਾਇਕ ਤਲਵਿੰਦਰ ਦੇ ਸੰਗੀਤ ਸਮਾਰੋਹ ਤੋਂ ਬਾਹਰ ਆਪਣੇ ਤਿੰਨ ਦੋਸਤਾਂ ਨਾਲ ਨਿਕਲ ਰਿਹਾ ਸੀ, ਜਦੋਂ ਉਨ੍ਹਾਂ ਦੀ ਕਾਰ ਇੱਕ ਕਾਲੀ ਹੁੰਡਈ ਵਰਨਾ ਨਾਲ ਹੌਲੀ ਟਕਰਾ ਗਈ।
ਛੋਟੀ ਜਿਹੀ ਟੱਕਰ ਤੋਂ ਬਾਅਦ ਦੋਹਾਂ ਪੱਖਾਂ ਵਿਚਕਾਰ ਤਕਰਾਰ ਹੋਈ ਜੋ ਜਲਦੀ ਹੀ ਹੱਥਾਪਾਈ ਵਿੱਚ ਬਦਲ ਗਈ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ 3 ਨਵੰਬਰ ਨੂੰ ਦਵਾਰਕਾ ਦੱਖਣੀ ਥਾਣੇ ਵਿੱਚ BNS ਦੀਆਂ ਧਾਰਾਵਾਂ 115(2), 126(2), 3(5), ਅਤੇ 324(4) ਤਹਿਤ ਕੇਸ ਦਰਜ ਕੀਤਾ, ਜਿਸਨੂੰ ਲੈ ਕੇ ਪੁਲਸ ਪਾਰਟੀ ਵਲੋ ਜਾਂਚ ਕੀਤੀ ਜਾ ਰਹੀ ਹੈ।