ਦਿੱਲੀ ਦੀ ਅਦਾਲਤ ਨੇ ਲਗਾਈ ਮਾਣਹਾਨੀ ਕੇਸ ਵਿਚ ਮੇਧਾ ਪਾਟਕਰ ਦੀ ਸਜ਼ਾ ’ਤੇ ਰੋਕ

ਦਿੱਲੀ ਦੀ ਅਦਾਲਤ ਨੇ ਲਗਾਈ ਮਾਣਹਾਨੀ ਕੇਸ ਵਿਚ ਮੇਧਾ ਪਾਟਕਰ ਦੀ ਸਜ਼ਾ ’ਤੇ ਰੋਕ
ਨਵੀਂ ਦਿੱਲੀ, 29 ਜੁਲਾਈ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੀ ਇੱਕ ਅਦਾਲਤ ਨੇ ਸਮਾਜਿਕ ਕਾਰਕੁਨ ਮੇਧਾ ਪਾਟਕਰ ਨੂੰ ਸੁਣਾਈ ਪੰਜ ਮਹੀਨਿਆਂ ਦੀ ਸਜ਼ਾ ’ਤੇ ਰੋਕ ਲਾ ਦਿੱਤੀ ਹੈ ਤੇ ਮਾਣਹਾਨੀ ਦੇ ਇੱਕ ਕੇਸ ਬਾਰੇ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਵੀ ਮੰਗਿਆ ਹੈ। ਇਸ ਮਾਮਲੇ ਦੀ ਸੁਣਵਾਈ 4 ਸਤੰਬਰ ਨੂੰ ਹੋਣੀ ਹੈ। ਮੇਧਾ ਪਾਟਕਰ ਨੇ ਪਹਿਲੀ ਜੁਲਾਈ ਦੇ ਟਰਾਇਲ ਕੋਰਟ ਦੇ ਉਸ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਵਿਚ ਉਸ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਵੀ ਕੇ ਸਕਸੈਨਾ ’ਤੇ ਹਵਾਲਾ ਰਾਹੀਂ ਲੈਣ ਦੇਣ ਦਾ ਦੋਸ਼ ਲਾਇਆ ਸੀ।

Leave a Comment

Your email address will not be published. Required fields are marked *

Scroll to Top