ਦਹਿਸ਼ਤਗਰਦਾਂ ਕੀਤਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਵਿਚ ਕੀਤਾ

ਦਹਿਸ਼ਤਗਰਦਾਂ ਕੀਤਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਵਿਚ ਕੀਤਾ
ਜੰਮੂ, 8 ਜੁਲਾਈ : ਜੰਮੂ-ਕਸ਼ਮੀਰ ਦੇ ਕਠੂਆ ਜਿ਼ਲੇ ’ਚ ਦਹਿਸ਼ਤਗਰਦਾਂ ਨੇ ਫੌਜੀ ਵਾਹਨ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋ ਜਵਾਨ ਜ਼ਖ਼ਮੀ ਹੋ ਗਏ। ਇਹ ਹਮਲਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਵਿਚ ਕੀਤਾ ਗਿਆ। ਇਸ ਵੇਲੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿਚ ਫੌਜੀ ਵਾਹਨ ’ਤੇ ਕੀਤਾ ਗਿਆ ਇਹ ਦੂਜਾ ਹਮਲਾ ਹੈ। ਦੂਜੇ ਪਾਸੇ ਸੁਰੱਖਿਆ ਬਲਾਂ ਦੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੋਰ ਖੇਤਰਾਂ ਤੋਂ ਸੁਰੱਖਿਆ ਬਲਾਂ ਨੂੰ ਸੱਦਿਆ ਗਿਆ ਹੈ।

Leave a Comment

Your email address will not be published. Required fields are marked *

Scroll to Top