ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਤੇ ਦੋ ਔਰਤ ਦੀ ਮੌਤ ਤੇ ਬੱਚੀ ਜ਼ਖ਼ਮੀ

ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਤੇ ਦੋ ਔਰਤ ਦੀ ਮੌਤ ਤੇ ਬੱਚੀ ਜ਼ਖ਼ਮੀ
ਗੁਰਦਾਸਪੁਰ : ਥਾਣਾ ਬਹਿਰਾਮਪੁਰ ਅਧੀਨ ਪੈਂਦੇ “ਰਾਏਪੁਰ” ਵਿਖੇ ਤੇਜ਼ ਰਫ਼ਤਾਰ ਕਾਰ ਨੇ ਇਕ ਬੱਚੀ ਤੇ 2 ਔਰਤਾਂ ਜਿਨ੍ਹਾਂ ਵਿਚ ਇਕ ਮਹਿਲਾ ਅਧਿਆਪਕ ਸੀ, ਨੂੰ ਟੱਕਰ ਮਾਰ ਦਿੱਤੀ। ਹਾਦਸੇ ਚ ਦੋਵਾਂ ਔਰਤਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ ਬੱਚੀ ਜ਼ਖ਼ਮੀ ਹੋ ਗਏ । ਬੱਚੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ । ਜਿਸ ਸਮੇਂ ਹਾਦਸਾ ਹੋਇਆ ਬੱਚੀ ਅਤੇ ਔਰਤਾਂ ਸੜਕ ਦੇ ਕੰਢੇ `ਤੇ ਖੜੀਆਂ ਸਨ । ਤਿੰਨਾਂ ਨੂੰ ਟੱਕਰ ਮਾਰਦੇ ਹੋਏ ਕਾਰ ਦੁਕਾਨ ਚ ਜਾ ਵੱਜੀ । ਮ੍ਰਿਤਕ ਔਰਤਾਂ ਦੀ ਪਛਾਣ ਸੁਧਾ ਸ਼ਰਮਾ ਤੇ ਕ੍ਰਿਸ਼ਨਾ ਕੁਮਾਰੀ ਵਾਸੀ ਈਸਾਪੁਰ ਵਜੋਂ ਵਜੋਂ ਹੋਈ ਹੈ । ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ।

Leave a Comment

Your email address will not be published. Required fields are marked *

Scroll to Top