ਤਿੰਨ ਤਲਾਕ ਦੇ ਦੋ ਮਾਮਲਿਆਂ ਵਿਚ 16 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਤਿੰਨ ਤਲਾਕ ਦੇ ਦੋ ਮਾਮਲਿਆਂ ਵਿਚ 16 ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਗੌਂਡਾ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਗੌਂਡਾ ਜਿ਼ਲੇ ਵਿਚ ਪੁਲਸ ਨੇ ਇਕ ਹਫ਼ਤੇ ਵਿਚ ਦੋ ਵੱਖ ਵੱਖ ਮਾਮਲਿਆਂ ਵਿਚ 16 ਵਿਅਕਤੀਆਂ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਪੀ. ਵਿਨੀਤ ਜੈਸਵਾਲ ਨੇ ਦੱਸਿਆ ਕਿ ਕਟਰਾ ਬਜ਼ਾਰ ਥਾਣੇ ਵਿਚ ਹਿਨਾ ਬਾਨੋ ਨੇ ਆਪਣੇ ਪਤੀ ਅਤੇ 8 ਰਿਸ਼ਤੇਦਾਰਾਂ ਖਿ਼ਲਾਫ਼ ਪਰੇਸ਼ਾਨ ਕਰਨ ਅਤੇ ਦਹੇਜ਼ ਦੀ ਮੰਗ ਕਰਨ ਕੇਸ ਦਰਜ ਕਰਵਾਇਆ ਗਿਆ ਹੈ।ਹਿਨਾ ਬਾਨੋ ਨੇ ਦੋਸ਼ ਲਗਾਏ ਹਨ ਕਿ ਆਪਸੀ ਸਹਿਮਤੀ ਤੋਂ ਬਿਨ੍ਹਾਂ ਤਲਾਕ ਦੇਣ ਤੋਂ ਨਾ ਕਰਨ ਤੇ ਉਸਦੇ ਪਤੀ ਨੇ ਅਕਤੂਬਰ 2023 ਵਿਚ ਉਸਨੂੰ ਤਿੰਨ ਤਲਾਕ ਅਧੀਨ ਤਲਾਕ ਦੇ ਦਿੱਤਾ। ਇਸ ਤਰ੍ਹਾਂ ਦੇ ਦੂਜੇ ਮਾਮਲੇ ਵਿਚ ਮੰਨੀਪੁਰ ਵਾਸੀ ਸੋਬੀ ਨੇ ਆਪਣੇ ਪਤੀ ਸਮੇਤ ਸੱਤ ਵਿਅਕਤੀਆਂ ’ਤੇ ਦਾਜ਼ ਲਈ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ, ਉਸਨੇ ਦੋਸ਼ ਲਾਏ ਹਨ ਕਿ 27 ਅਗਸਤ 2024 ਨੂੰ ਉਸਦੇ ਪਤੀ ਦਿਲਨਵਾਜ਼ ਨੇ ਉਸਨੂੰ ਤਿੰਨ ਤਲਾਕ ਅਧੀਨ ਤਲਾਕ ਦੇ ਦਿੱਤਾ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਵਿਚ ਯੋਗ ਕਾਰਵਾਈ ਕੀਤੀ ਜਾਵੇਗੀ ।

Leave a Comment

Your email address will not be published. Required fields are marked *

Scroll to Top