ਪਟਿਆਲਾ : ਗਲੋਬਲ ਵਾਰਮਿੰਗ ਅਤੇ ਕੁਦਰਤੀ ਆਪਦਾਵਾਂ ਨੂੰ ਰੋਕਣ, ਅਤੇ ਬੱਚਿਆਂ ਨੋਜਵਾਨਾਂ ਨੂੰ ਸਿਹਤਮੰਦ ਤਦੰਰੁਸਤ ਸੁਰੱਖਿਆ ਖੁਸ਼ਹਾਲ ਭਵਿੱਖ ਦੇਣ ਲਈ ਇਸ ਧਰਤੀ ਮਾਂ ਵਾਤਾਵਰਨ ਨੂੰ ਗੰਦਗੀ ਪ੍ਰਦੂਸ਼ਨ ਨਸ਼ਿਆਂ ਅਤੇ ਪੈਟਰੋਲੀਅਮ ਪਦਾਰਥਾਂ ਦੀ ਦੁਰਵਰਤੋ ਨਾਲ ਤਬਾਹ ਨਾ ਕਰੋ ਜੀ, ਇਹ ਵਿਚਾਰ ਮਿਸ਼ਨ ਲਾਲੀ ਅਤੇ ਹਰਿਆਲੀ ਦੇ ਪ੍ਰਧਾਨ ਸ਼੍ਰੀ ਹਰਦੀਪ ਸਿੰਘ ਨੇ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਤਿਉਹਾਰਾਂ ਮੌਕੇ ਪਟਾਕਿਆਂ ਕੈਮੀਕਲ ਰਸਾਇਣਕ ਅਤੇ ਪੈਟਰੋਲੀਅਮ ਪਦਾਰਥਾਂ ਨਾਲ ਹੋ ਰਹੀਆਂ ਤਬਾਹੀਆਂ ਬਾਰੇ ਕਰਵਾਏ ਭਾਸ਼ਣ ਮੁਕਾਬਲੇ ਸਮੇਂ ਪ੍ਰਗਟ ਕੀਤੇ।
ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਕਿਹਾ ਕਿ ਜਿਤਨੀ ਵੱਧ ਕੁਦਰਤ ਦੀ ਤਬਾਹੀ ਇਨਸਾਨਾਂ ਰਾਹੀਂ ਆਪਣੇ ਸੁਖਾਂ ਸਹੂਲਤਾਂ ਖੁਸ਼ੀਆਂ ਲਈਆਂ ਕੀਤੀ ਜਾ ਰਹੀ ਹੈ ਉਸ ਨਾਲ ਕੁਦਰਤ ਮਾਨਵਤਾ ਦੀ ਤਬਾਹੀ ਕਰ ਰਹੀ ਹੈ। ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਨੂੰ ਸੁਰੱਖਿਅਤ ਸਿਹਤਮੰਦ ਖੁਸ਼ਹਾਲ ਬਣਾਉਣ ਲਈ ਵਿਦਿਆਰਥੀਆਂ ਨਾਗਰਿਕਾਂ ਕਰਮਚਾਰੀਆਂ ਦਾ ਜਾਗਰੂਕ ਵਫ਼ਾਦਾਰ ਜੁਮੇਵਾਰ ਇਮਾਨਦਾਰ ਹੋਣਾ ਜ਼ਰੂਰੀ ਹੈ।
ਇਸ ਮੌਕੇ ਕਰਵਾਏ ਮੁਕਾਬਲਿਆਂ ਵਿੱਚ ਤੇਜ ਪ੍ਰੀਤ ਕੋਰ ਪਹਿਲੇ, ਰਾਣੀ ਦੁਜੇ ਅਤੇ ਜਸਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ। ਭਾਗ ਲੈਣ ਅਤੇ ਜੰਜਮੈਟ ਕਰਨ ਵਾਲੇ 25 ਵਿਦਿਆਰਥੀਆਂ ਨੂੰ ਵੀ ਪ੍ਰਸੰਸਾ ਪੱਤਰ ਅਤੇ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਹਰਦੀਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਹੋਰ ਸਕੂਲਾਂ ਵਿਖੇ ਵੀ ਕਰਵਾਏ ਜਾਣਗੇ।