ਡੀਆਈਜ ਹਰਚਰਨ ਭੁੱਲਰ ਨੂੰ ਝਟਕਾ : ਜਮਾਨਤ ਤੋ ਇਨਕਾਰ

ਚੰਡੀਗੜ੍ਹ , 3 ਜਨਵਰੀ : ਪੰਜਾਬ ਪੁਲੀਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਵੱਡਾ ਝਟਕਾ ਲਗਾ ਹੈ, ਕਿਉਕਿ ਉਨਾ ਨੁੰ ਅਦਾਲਤ ਵਲੋ ਜਮਾਨਤ ਨਹੀ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਉਨਾ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ।

ਇਹ ਮਾਮਲਾ ਚੰਡੀਗੜ੍ਹ ਸਥਿਤ ਸੀਬੀਆਈ ਕੋਰਟ ਵਿੱਚ ਸੁਣਵਾਈ ਲਈ ਲਾਇਆ ਗਿਆ ਸੀ, ਜਿਥੇ ਦੋਹਾਂ ਧਿਰਾਂ ਵੱਲੋਂ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਜਵਾਬ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਅੱਜ ਪੂਰੀ ਤਰ੍ਹਾਂ ਸੁਣਵਾਈ ਕੀਤੀ ਗਈ, ਜਿਥੇ ਉਨਾ ਨੂੰ ਕੋਈ ਰਾਹਤ ਨਹੀ ਦਿਤੀ ਗਈ।

Scroll to Top