ਦਿੱਲੀ, 2 ਫਰਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਇਕ ਨਵਾਂ ਦਾਅਵਾ ਕਰਦਿਆਂ ਆਖਿਆ ਕਿ ਹੁਣ ਭਾਰਤ ਈਰਾਨ ਦੀ ਥਾਂ ਤੇ ਵੈਨੇਜੁਏਲਾ ਤੋ ਕੱਚਾ ਤੇਲ ਖਰੀਦ ਕਰੇਗਾ, ਜਿਸ ਕਾਰਨ ਚਰਚਾਵਾਂ ਨੇ ਕਾਫੀ ਜੋਰ ਫੜ ਲਿਆ ਹੈ।
ਦਸ ਦਈਏ ਕਿ ਭਾਰਤ 2019 ਤੱਕ ਇਰਾਨੀ ਤੇਲ ਦਾ ਇੱਕ ਵੱਡਾ ਖਰੀਦਦਾਰ ਸੀ, ਪਰ ਉਸ ਸਾਲ ਅਮਰੀਕਾ ਵੱਲੋਂ ਇਰਾਨ ’ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਭਾਰਤ ਦੀ ਤੇਲ ਦਰਾਮਦ ਵਿੱਚ ਵੱਡੀ ਕਮੀ ਆ ਗਈ ਸੀ। ਟਰੰਪ ਦੀ ਇਹ ਟਿੱਪਣੀ ਇਰਾਨ ਅਤੇ ਵੈਨੇਜ਼ੁਏਲਾ ’ਤੇ ਲਾਗੂ ਅਮਰੀਕੀ ਪਾਬੰਦੀਆਂ ਦੇ ਪਿਛੋਕੜ ਵਿੱਚ ਆਈ ਹੈ, ਜਿੱਥੇ ਅਮਰੀਕਾ ਵੱਲੋਂ ਊਰਜਾ ਆਯਾਤ ਕਰਨ ਵਾਲੇ ਮੁਲਕਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਪਾਬੰਦੀਸ਼ੁਦਾ ਦੇਸ਼ਾਂ ਤੋਂ ਤੇਲ ਨਾ ਖਰੀਦਣ।
ਉਧਰ ਦੂਸਰੇ ਪਾਸੇ ਜਦੋ ਟਰੰਪ ਨੂੰ ਪੁੱਛਿਆ ਗਿਆ ਸੀ ਕਿ ਕੀ ਚੀਨ ਵੈਨੇਜ਼ੁਏਲਾ ਨੂੰ ਤੇਲ ਦੇ ਬਦਲੇ ਦਿੱਤੇ ਗਏ ਕਰਜ਼ੇ ਦੀ ਵਸੂਲੀ ਕਰੇਗਾ। ਇਸ ’ਤੇ ਟਰੰਪ ਨੇ ਕਿਹਾ ਕਿ ਜੇ ਚੀਨ ਵੈਨੇਜ਼ੁਏਲਾ ਨਾਲ ਤੇਲ ਸੌਦੇ ਕਰਦਾ ਹੈ ਤਾਂ ਅਮਰੀਕਾ ਨੂੰ ਕੋਈ ਇਤਰਾਜ਼ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਵੈਨੇਜ਼ੁਏਲਾ ਨਾਲ ਤੇਲ ਸੰਬੰਧੀ ਸੌਦੇ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਭਾਰਤ ਵੀ ਇਰਾਨ ਦੀ ਥਾਂ ਵੈਨੇਜ਼ੁਏਲਾ ਵੱਲ ਰੁਖ ਕਰ ਰਿਹਾ ਹੈ। ਟਰੰਪ ਨੇ ਕਿਹਾ, “ਜੇ ਚੀਨ ਆਉਂਦਾ ਹੈ ਤਾਂ ਉਸ ਦਾ ਸਵਾਗਤ ਹੈ। ਉਹ ਤੇਲ ’ਤੇ ਵੱਡਾ ਸੌਦਾ ਕਰੇਗਾ।