ਝਾਰਖੰਡ ਵਿਖੇ ਸੁਰਖਿਆ ਬਲਾਂ ਨੇ ਬਰਾਮਦ ਕੀਤੇ ਹਥਿਆਰ

ਦਿੱਲੀ, 22 ਜੁਲਾਈ : ਸੁਰਖਿਆ ਬਲਾਂ ਨੂੰ ਝਾਰਖੰਡ ਵਿਖੇ ਵਿਸਫੋਟਕ ਸਮਗਰੀ ਅਤੇ ਮਾਰੂ ਹਥਿਆਰ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਸਪੈਸ਼ਲ ਟਾਸਕ ਫੋਰਸ ਅਤੇ ਸੀਆਰਪੀਐੱਫ ਦੀ

60 ਬਟਾਲੀਅਨ ਨੇ ਚਾਈਬਾਸਾ ਦੇ ਜੰਗਲਾਂ ਵਿੱਚੋਂ 2 ਕਿਲੋਗ੍ਰਾਮ ਦੇ 14 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੇ ਨਾਲ-ਨਾਲ ਦੇਸੀ ਹੈਂਡ ਗਰੇਨੇਡ, ਅਮੋਨੀਅਮ ਨਾਈਟ੍ਰੇਟ ਪਾਊਡਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਾਈਬਾਸਾ ਪੁਲੀਸ ਨੇ ਕਿਹਾ, ‘‘ਨਕਸਲੀ ਗਤੀਵਿਧੀਆਂ ਵਿਰੁੱਧ ਝਾਰਖੰਡ ਪੁਲੀਸ ਦੇ ਇੱਕ ਸਾਂਝੇ ਤਲਾਸ਼ੀ ਅਭਿਆਨ ਵਿੱਚ ਝਾਰਖੰਡ ਸਪੈਸ਼ਲ ਟਾਸਕ ਫੋਰਸ ਅਤੇ ਸੀਆਰਪੀਐੱਫ ਦੀ 60 ਬਟਾਲੀਅਨ ਨੇ 20

ਜੁਲਾਈ ਨੂੰ ਚਾਈਬਾਸਾ ਪੁਲੀਸ ਥਾਣੇ ਅਧੀਨ ਜੰਗਲਾਂ ਵਿੱਚੋਂ 2 ਕਿਲੋਗ੍ਰਾਮ ਦੇ 14 ਆਈਈਡੀ ਦੇ ਨਾਲ-ਨਾਲ ਸਥਾਨਕ ਹੈਂਡ ਗ੍ਰੇਨੇਡ, ਅਮੋਨੀਅਮ ਨਾਈਟ੍ਰੇਟ ਪਾਊਡਰ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਵਿਸਫੋਟਕ ਨੂੰ ਐੱਸਓਪੀ (Standard Operating Procedure) ਅਨੁਸਾਰ ਇੱਕ ਨਿਯੰਤਰਿਤ ਧਮਾਕੇ ਰਾਹੀਂ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

Leave a Comment

Your email address will not be published. Required fields are marked *

Scroll to Top