ਜੰਗ ਵਿਚਾਲੇ ਭਾਰਤ ਨੇ ਈਰਾਨ ਨੂੰ ਭੇਜੀ ਡਾਕਟਰੀ ਸਹਾਇਤਾ

ਦਿੱਲੀ, 18 ਮਾਰਚ : ਇਰਾਨ, ਅਮਰੀਕਾ ਅਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਯੁੱਧ ਵਰਗਾ ਮਾਹੌਲ ਹੈ, ਉਥੇ ਅੱਜ ਭਾਰਤ ਵਲੋ ਈਰਾਨ ਲਈ ਡਾਕਟਰੀ ਸਹਾਇਤਾ ਵਜੋ ਦਵਾਈਆਂ ਦੀ ਇਕ ਖੇਪ ਭੇਜੀ ਗਈ ਹੈ, ਜਿਸ ਕਾਰਨ ਈਰਾਨੀ ਦੁਤਾਵਾਸ ਨੇ ਇਸਦਾ ਧੰਨਵਾਦ ਵੀ ਕੀਤਾ ਹੈ।

ਜਾਣਕਾਰੀ ਦੇ ਅਨੁਸਾਰ ਭਾਰਤ ਵਿੱਚ ਸਥਿਤ ਈਰਾਨੀ ਦੂਤਾਵਾਸ ਨੇ ਇਸ ਸਹਾਇਤਾ ਲਈ ਭਾਰਤੀ ਲੋਕਾਂ ਦਾ ਧੰਨਵਾਦ ਕੀਤਾ ਹੈ। ਦੂਤਾਵਾਸ ਵੱਲੋਂ ਕਿਹਾ ਗਿਆ ਕਿ ਇਹ ਸਹਾਇਤਾ ਸਫਲਤਾਪੂਰਵਕ ਪਹੁੰਚ ਗਈ ਹੈ ਅਤੇ ਇਹ ਭਾਰਤ ਦੇ ਲੋਕਾਂ ਵੱਲੋਂ ਮਨੁੱਖੀ ਸਹਿਯੋਗ ਦੀ ਨਿਸ਼ਾਨੀ ਹੈ। ਇਸ ਮੌਕੇ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ।

ਇਸੇ ਦੌਰਾਨ ਇਜਰਾਇਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਈਰਾਨ ਦੇ ਖੁਫੀਆ ਮੰਤਰੀ ਇਸਮਾਇਲ ਖਾਤਿਬ ਨੂੰ ਹਵਾਈ ਹਮਲੇ ਵਿੱਚ ਮਾਰ ਦਿੱਤਾ ਹੈ, ਹਾਲਾਂਕਿ ਇਸ ਬਾਰੇ ਈਰਾਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।

ਦੂਸਰੇ ਪਾਸੇ ਯੁਕਰੇਨ ਦੇ ਵੋਲੋਦੋਮੀਰ ਜੇਲੇਸਕੀ ਨੇ ਕਿਹਾ ਹੈ ਕਿ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਕਾਰਨ ਯੁਕਰੇਨ ਨੂੰ ਮਿਜ਼ਾਈਲਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਅਮਰੀਕੀ ਸਰੋਤ ਹੁਣ ਇਸ ਖੇਤਰ ਵੱਲ ਮੋੜੇ ਜਾ ਰਹੇ ਹਨ, ਜਿਸ ਨਾਲ ਯੂਕਰੇਨ ਨੂੰ ਮਿਲ ਰਹੀ ਫੌਜੀ ਸਹਾਇਤਾ ਪ੍ਰਭਾਵਿਤ ਹੋ ਸਕਦੀ ਹੈ।

Scroll to Top