ਜੰਗਬੰਦੀ ਦੀ ਸਮਾਪਤੀ ਤੋ ਬਾਅਦ : ਇਜਰਾਈਲ ਨੇ ਕੀਤੇ ਗਾਜਾ ਪੱਟੀ ਦੀ ਇਮਾਰਤਾਂ ਤੇ ਹਮਲੇ, 178 ਦੀ ਮੌਤ

ਜੰਗਬੰਦੀ ਦੀ ਸਮਾਪਤੀ ਤੋ ਬਾਅਦ : ਇਜਰਾਈਲ ਨੇ ਕੀਤੇ ਗਾਜਾ ਪੱਟੀ ਦੀ ਇਮਾਰਤਾਂ ਤੇ ਹਮਲੇ, 178 ਦੀ ਮੌਤ
ਗਾਜ਼ਾ ਪੱਟੀ, 2 ਦਸੰਬਰ
ਇਜ਼ਰਾਈਲ ਨੇ ਜੰਗਬੰਦੀ ਦੀ ਸਮਾਪਤੀ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਘਰਾਂ ਅਤੇ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ 178 ਵਿਅਕਤੀ ਮਾਰੇ ਗਏ। ਸਿਹਤ ਮੰਤਰਾਲੇ ਨੇ ਇੱਥੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਹਮਾਸ ਦੇ 200 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਤੋਂ ਕੱਟੜਪੰਥੀਆਂ ਨੇ ਫਿਰ ਤੋਂ ਇਜ਼ਰਾਈਲ ‘ਤੇ ਰਾਕੇਟ ਦਾਗੇ, ਜਦੋਂ ਕਿ ਲਿਬਨਾਨ ਦੇ ਨਾਲ ਉੱਤਰੀ ਸਰਹੱਦ ‘ਤੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਹਮਲੇ ਸ਼ੁਰੂ ਹੋ ਗਏ। ਜੰਗਬੰਦੀ ਵਿਚੋਲਗੀ ਕਰਨ ਵਾਲੇ ਦੇਸ਼ ਕਤਰ ਨੇ ਕਿਹਾ ਹੈ ਕਿ ਜੰਗਬੰਦੀ ਨੂੰ ਮੁੜ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਜ਼ਰਾਈਲ ਨੇ ਗਾਜ਼ਾ ਵਿੱਚ ਫੌਜੀ ਹਮਲਿਆਂ ਨੂੰ ਰੋਕ ਦਿੱਤਾ ਸੀ ਅਤੇ ਅਤਿਵਾਦੀਆਂ ਵੱਲੋਂ 100 ਬੰਦੀਆਂ ਦੀ ਰਿਹਾਈ ਦੇ ਬਦਲੇ 300 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਜ਼ਰਾਈਲ ਦਾ ਕਹਿਣਾ ਹੈ ਕਿ 115 ਪੁਰਸ਼, 20 ਔਰਤਾਂ ਅਤੇ ਦੋ ਬੱਚੇ ਹਾਲੇ ਵੀ ਹਮਾਸ ਦੀ ਕੈਦ ’ਚ ਹਨ।

Leave a Comment

Your email address will not be published. Required fields are marked *

Scroll to Top