ਜੋੜੀਆਂ ਭੱਠੀਆਂ ਚੌਕ ਵਿਖੇ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ – ਵਰੁਣ ਜਿੰਦਲ

ਪਟਿਆਲਾ, 1 ਅਕਤੂਬਰ: ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਹੇਠ ਜੋੜੀਆਂ ਭੱਠੀਆਂ ਚੌਕ ਵਿਖੇ ਆਯੋਜਿਤ ਸ਼੍ਰੀ ਰਾਮ ਲੀਲਾ ਵਿੱਚ ਰਾਵਣ ਦੇ ਭਰਾ ਕੁੰਭਕਰਨ ਨਾਲ ਜੁੜੇ ਦ੍ਰਿਸ਼ ਦਰਸ਼ਕਾਂ ਲਈ ਬਹੁਤ ਹੀ ਰੋਮਾਂਚਕ ਰਹੇ। ਇਸ ਮੌਕੇ ਐਡਵੋਕੇਟ ਬਲਜਿੰਦਰ ਸਿੰਘ ਠਾਕੁਰ, ਅਰਜੁਨ ਜੀ, ਭੁਪੇਸ਼ ਅਗਰਵਾਲ, ਵਿਜੈ ਮੋਹਨ ਗੁਪਤਾ, ਰਾਕੇਸ਼, ਮਦਨ ਲਾਲ, ਨਿਖਿਲ ਸਾਰੋਵਾਲ, ਡਾ. ਅਰਪਣਾ ਸਾਰੋਵਾਲ, ਪ੍ਰਿੰਸ ਬਾਬਾ, ਅਸ਼ਵਨੀ ਜੀ ਅਤੇ ਜਿੰਮੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ ਕੁੰਭਕਰਨ ਦਾ ਪਾਤਰ ਰਾਮਾਇਣ ਦਾ ਇੱਕ ਮਹੱਤਵਪੂਰਨ ਪੱਖ ਹੈ, ਜੋ ਬਲ, ਭਗਤੀ ਅਤੇ ਭਾਈ ਦੇ ਪ੍ਰੇਮ ਨਾਲ ਭਰਪੂਰ ਹੈ। ਸ੍ਰੀ ਰਾਮ ਲੀਲਾ ਵਿੱਚ ਕੁੰਭਕਰਨ ਨੂੰ ਨੀਂਦ ਤੋਂ ਜਗਾਉਣ, ਰਾਵਣ ਨਾਲ ਸੰਵਾਦ, ਯੁੱਧ ਲਈ ਜਾਣਾ ਅਤੇ ਅਖੀਰ ਵਿੱਚ ਸ਼੍ਰੀ ਰਾਮ ਨਾਲ ਯੁੱਧ ਵਿੱਚ ਮਾਰੇ ਜਾਣ ਵਾਲੇ ਦ੍ਰਿਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ ਗਏ।

ਕੁੰਭਕਰਨ ਨੂੰ ਜਗਾਉਣ ਤੋਂ ਬਾਅਦ ਰਾਵਣ ਅਤੇ ਕੁੰਭਕਰਨ ਵਿਚਕਾਰ ਹੋਇਆ ਭਾਵਨਾਤਮਕ ਸੰਵਾਦ, ਜਿਸ ਵਿੱਚ ਧਰਮ ਅਤੇ ਕਰਤਵ ਦੀ ਡੂੰਘੀ ਚਰਚਾ ਹੋਈ। ਯੁੱਧਭੂਮੀ ਵਿੱਚ ਕੁੰਭਕਰਨ ਅਤੇ ਵਿਭੀਸ਼ਣ ਦੇ ਵਿਚਕਾਰ ਹੋਇਆ ਸੰਵਾਦ ਲੋਕਾਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਰਿਹਾ। ਕੁੰਭਕਰਨ ਅਤੇ ਸ਼੍ਰੀ ਰਾਮ ਦੇ ਯੁੱਧ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚੀਆ।

ਕੁੰਭਕਰਨ ਦੀ ਭੂਮਿਕਾ ‘ਚ ਆਸ਼ੀਸ਼ ਗੁਪਤਾ ਨੇ ਸ਼ਾਨਦਾਰ ਅਦਾਕਾਰੀ ਕੀਤੀ। ਉਨ੍ਹਾਂ ਦੇ ਸੰਵਾਦਾਂ ਅਤੇ ਭਾਵਾਂ ਨੇ ਦਰਸ਼ਕਾਂ ਨੂੰ ਭਾਵਵਿਭੋਰ ਕਰ ਦਿੱਤਾ। ਸ਼੍ਰੀ ਰਾਮ ਦੀ ਭੂਮਿਕਾ ਨੀਰਜ ਸ਼ਰਮਾ ਨੇ ਬਖੂਬੀ ਨਿਭਾਇਆ। ਇਸ ਦੇ ਨਾਲ ਹੀ ਲਕਸ਼ਮਣ ਦਾ ਪਾਤਰ ਆਦਿਤਯ ਸ਼ਰਮਾ, ਹਨੁਮਾਨ ਜੀ ਦਾ ਵਿੱਕੀ, ਸੁਗਰੀਵ ਦਾ ਮਾਧਵ, ਵਿਭੀਸ਼ਣ ਦਾ ਸ਼ਿਵਮ, ਜਾਮਵੰਤ ਦਾ ਖੁਸ਼, ਅੰਗਦ ਦਾ ਕਣਵ ਸਮੇਤ ਦਿਵਾਂਸ਼ ਗਰਗ, ਪਾਰਥ ਭੱਲਾ, ਅਨਮੋਲ, ਈਸ਼ਾਨ ਬੰਸਲ, ਦਿਵ੍ਯਮ ਅਤੇ ਸ਼ੁਭਮ ਨੇ ਆਪਣੇ ਪਾਤਰਾਂ ‘ਚ ਸ਼ਾਨਦਾਰ ਅਦਾਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।

ਕੁੰਭਕਰਨ ਦੀ ਮੌਤ ਤੋਂ ਬਾਅਦ ਮੇਘਨਾਥ ਗੁੱਸੇ ਵਿੱਚ ਯੁੱਧ ਭੂਮੀ ਵਿੱਚ ਆਉਂਦਾ ਹੈ ਅਤੇ ਆਪਣੇ ਸ਼ਕਤੀ ਅਸਤ੍ਰ ਨਾਲ ਲਕਸ਼ਮਣ ਜੀ ਨੂੰ ਮੂਰਛਿਤ ਕਰ ਦਿੰਦਾ ਹੈ। ਲਕਸ਼ਮਣ ਜੀ ਦੇ ਮੂਰਛਿਤ ਹੋਣ ਉੱਤੇ ਸੁਸ਼ੈਨ ਵੈਦ ਦੇ ਕਹਿਣ ‘ਤੇ ਹਨੁਮਾਨ ਜੀ ਸੰਜੀਵਨੀ ਬੂਟੀ ਲੈ ਕੇ ਆਉਂਦੇ ਹਨ ਅਤੇ ਲਕਸ਼ਮਣ ਜੀ ਦਾ ਇਲਾਜ ਕੀਤਾ ਜਾਂਦਾ ਹੈ।

ਅਗਲੇ ਦ੍ਰਿਸ਼ ਵਿੱਚ ਲਕਸ਼ਮਣ ਜੀ, ਮੇਘਨਾਥ ਦਾ ਵਧ ਕਰਦੇ ਹਨ ਅਤੇ ਸਾਰਾ ਪੰਡਾਲ “ਜੈ ਸ਼੍ਰੀ ਰਾਮ” ਦੇ ਨਾਅਰੇ ਨਾਲ ਗੂੰਜ ਉਠਦਾ ਹੈ। ਇਨ੍ਹਾਂ ਸਾਰੇ ਦ੍ਰਿਸ਼ਾਂ ਦਾ ਬਹੁਤ ਹੀ ਸੁੰਦਰ ਢੰਗ ਨਾਲ ਮੰਚਨ ਕੀਤਾ ਗਿਆ। ਮੇਘਨਾਥ ਦਾ ਪਾਤਰ ਕਸ਼ੀਸ਼ ਕਪੂਰ ਨੇ ਨਿਭਾਇਆ।

ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ 2 ਅਕਤੂਬਰ ਨੂੰ ਜੋੜੀਆਂ ਭੱਠੀਆਂ ਚੌਕ ਵਿੱਚ ਦੁਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਾਮ 5 ਵਜੇ ਤੋਂ ਭਜਨ ਗਾਇਕ ਵਿਸ਼ਾਲ ਸ਼ੈਲੀ ਵੱਲੋਂ ਪ੍ਰਭੁ ਸ਼੍ਰੀ ਰਾਮ ਦਾ ਗੁਣਗਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਜਾਵੇਗਾ ਅਤੇ ਪ੍ਰਭੁ ਸ਼੍ਰੀ ਰਾਮ ਦਾ ਰਾਜਅਭਿਸ਼ੇਕ ਵੀ ਕੀਤਾ ਜਾਵੇਗਾ।

Scroll to Top