ਚੰਡੀਗੜ, 23 ਦਸੰਬਰ : ਜਿਮਖਾਨਾ ਕਲੱਬ ਦੀਆਂ ਲੰਘੇ ਦਿਨ ਹੋਈਆਂ ਚੋਣਾਂ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਅੱਜ ਸਿਲਸਿਲੇਵਾਰ ਅਧਿਕਾਰਿਕ ਤੌਰ ਤੇ ਆਪਣੇ- ਆਪਣੇ ਅਹੁਦਿਆਂ ਦਾ ਚਾਰਜ ਸਾਂਭ ਲਿਆ। ਇਸ ਮੌਕੇ ਦੀਪਕ ਕੰਪਾਨੀ, ਡਾ. ਸੁਖਦੀਪ ਸਿੰਘ ਬੋਪਾਰਾਏ, ਵਿਕਾਸ ਪੁਰੀ, ਐਡ ਕੁੰਦਨ ਸਿੰਘ ਨਾਗਰਾ ਤੋਂ ਇਲਾਵਾ ਦੋਨੋਂ ਟੀਮਾਂ ਦੇ ਚੁਣੇ ਹੋਏ ਮੈਂਬਰ ਅਤੇ ਹੋਰ ਮੈਂਬਰਾਂ ਨੇ ਭਾਰੀ ਗਿਣਤੀ ਦੇ ਵਿੱਚ ਪਹੁੰਚ ਕੇ ਨਵੀਂ ਟੀਮ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਕਲੱਬ ਦੇ ਪਾਰਕ ਵਿੱਚ ਮੈਂਬਰਾਂ ਦੇ ਭਾਰੀ ਇਕੱਠ ਸੰਬੋਧਨ ਕਰਦੇ ਹੋਏ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਐਡ. ਸ਼ੇਰਬੀਰ ਸਿੰਘ, ਰਿਕਾਰਡ ਚੌਥੀ ਵਾਰ ਸਕੱਤਰ ਚੁਣੇ ਹਰਪ੍ਰੀਤ ਸੰਧੂ, ਮੀਤ ਪ੍ਰਧਾਨ ਐਮ.ਐਮ ਸਿਆਲ, ਜੁਇੰਟ ਸਕੱਤਰ ਰੋਹਿਤ ਗੁਪਤਾ, ਖਜਾਨਚੀ ਮੋਹਿਤ ਢੋਡੀ, ਐਗਜੀਕਿਊਟਿਵ ਮੈਂਬਰਾਂ ਚੋਂ ਸਾਹਿਲ ਖੰਨਾ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਦੀਪਕ ਬਾਂਸਲ ਡਕਾਲਾ, ਇੰਜੀ.ਪਰਮਜੀਤ ਗੋਇਲ, ਡਾ. ਕੇ.ਐਸ ਗਰੋਵਰ ਵਿਸ਼ਾਲ ਸਿੰਗਲਾ ਨੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਿ ਇਹ ਕਲੱਬ 2900 ਮੈਂਬਰਾਂ ਦਾ ਪਰਿਵਾਰਿਕ ਕਲੱਬ ਹੈ।
ਅਸੀਂ ਸਾਰੇ ਹੀ ਦਿਨ ਰਾਤ ਇੱਕ ਕਰਕੇ ਮੈਂਬਰਾਂ ਨੂੰ ਵਧੀਆ ਸਹੂਲਤਾਂ ਅਤੇ ਵਧੀਆ ਖਾਣਾ ਦੇਣ ਲਈ ਵਚਨਬੱਧ ਹਾਂ। ਕਿਸੇ ਵੀ ਮੈਂਬਰ ਨੂੰ ਕੋਈ ਵੀ ਔਕੜ ਆਉਂਦੀ ਹੈ ਤਾਂ ਸਾਡੀ 12 ਮੈਂਬਰੀ ਟੀਮ ਵਿੱਚੋਂ ਕਿਸੇ ਵੀ ਮੈਂਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੀ ਮੁਸ਼ਕਿਲ ਦਾ ਤੁਰੰਤ ਪ੍ਰਭਾਵ ਤੋਂ ਹੱਲ ਕੀਤਾ ਜਾਵੇਗਾ। ਉਨਾਂ ਨੇ ਨਿਰਪੱਖ ਤੌਰ ਤੇ ਵੋਟਾਂ ਪਾਉਣ ਲਈ ਸਾਰੇ ਹੀ ਮੈਂਬਰਾਂ ਦਾ ਦਿਲੋਂ ਧੰਨਵਾਦ ਵੀ ਕੀਤਾ।
ਇਸ ਮੌਕੇ ਹਿਮਾਂਸ਼ੂ ਸ਼ਰਮਾ, ਕੇ.ਕੇ ਮਲਹੋਤਰਾ, ਵਿਪਨ ਸ਼ਰਮਾ, ਐਡ.ਰਵਿੰਦਰ ਕੌਸ਼ਲ, ਐਡ. ਕੁਲਦੀਪ ਕੌਸ਼ਲ, ਸੰਦੀਪ ਸਿੰਗ਼ਲਾ, ਹਰਪਾਲ ਜੁਨੇਜਾ, ਨੀਰਜ ਵਤਸ, ਭਗਵਾਨ ਦਾਸ ਗੁਪਤਾ, ਡਾ.ਜੇ.ਪੀ.ਐਸ ਵਾਲੀਆ, ਹਰਦੇਵ ਬੱਲੀ, ਐਚ.ਐਸ ਬਾਠ, ਅਨਿਲ ਅਰੋੜਾ ਸੀ.ਏ, ਡਾ. ਨੀਰਜ ਗੋਇਲ, ਡਾ. ਨਿਧੀ ਬਾਂਸਲ, ਸੰਜੀਵ ਮਲਹੋਤਰਾ, ਬੀ.ਡੀ ਗੁਪਤਾ, ਅਮਰਿੰਦਰ ਪਾਬਲਾ, ਹਰਸ਼ਪਾਲ ਸਿੰਘ, ਪ੍ਰਦੀਪ ਸਿੰਗਲਾ, ਅਵਿਨਾਸ਼ ਗੁਪਤਾ, ਡਾ.ਅੰਸ਼ੂਮਨ ਖਰਬੰਦਾ, ਸੰਚਿਤ ਬਾਂਸਲ, ਹਰਿੰਦਰ ਪਾਲ ਸਿੰਘ ਕਾਲਾ, ਐਡ.ਕਰਮਜੀਤ ਸਿੰਘ, ਦਲਜੀਤ ਸਿੰਘ ਦੁਲਟ, ਇੰਦਰਦੀਪ ਸਿੰਘ ਟਿਵਾਣਾ, ਹਰਿੰਦਰ ਸਿੰਘ ਲਾਂਬਾ, ਅਸ਼ੋਕ ਨਹਿਰਾ, ਆਰ.ਕੇ ਮਹਿਤਾ, ਨਰੇਸ਼ ਪਾਠਕ, ਜਤਿਨ ਗੋਇਲ, ਰਾਜਿੰਦਰ ਢੋਡੀ, ਸੁਭਾਸ਼ ਗੁਪਤਾ, ਬਿਕਰਮਜੀਤ ਸਿੰਘ, ਮੁਨੀਸ਼ ਜਲੋਟਾ, ਨਰੇਸ਼ ਗੁਪਤਾ ਸੀ ਏ, ਸਤਿੰਦਰ ਪਾਲ ਸਿੰਘ, ਵਿਕਟਰ ਚਾਵਲਾ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।